ਚੜ੍ਹਦੀ ਉਮਰ ਦੇ ਨੌਜਵਾਨਾਂ ਵੱਲੋਂ ਲਏ ਗਏ ਫ਼ੈਸਲਿਆਂ ਦੇ ਨਤੀਜੇ ਪੇਸ਼ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਨਾਦਾਨੀਆਂ'

Written by  Aaseen Khan   |  June 29th 2019 06:20 PM  |  Updated: June 29th 2019 06:20 PM

ਚੜ੍ਹਦੀ ਉਮਰ ਦੇ ਨੌਜਵਾਨਾਂ ਵੱਲੋਂ ਲਏ ਗਏ ਫ਼ੈਸਲਿਆਂ ਦੇ ਨਤੀਜੇ ਪੇਸ਼ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਨਾਦਾਨੀਆਂ'

ਚੜ੍ਹਦੀ ਉਮਰ 'ਚ ਨੌਜਵਾਨਾਂ ਦਾ ਜੋਸ਼ ਵੀ ਪੂਰੇ ਜੋਬਨ 'ਤੇ ਹੁੰਦਾ ਹੈ। ਕਿਸ਼ੋਰ ਅਵਸਥਾ ਅਜਿਹੀ ਅਵਸਥਾ ਹੁੰਦੀ ਹੈ ਜਦੋਂ ਵਿਅਕਤੀ ਆਪਣੇ ਵੱਲੋਂ ਲਏ ਜਾਂਦੇ ਹਰ ਇੱਕ ਫ਼ੈਸਲੇ ਨੂੰ ਸਹੀ ਸਮਝਦਾ ਹੈ। ਇਸ ਉਮਰ ਚ ਬੱਚੇ ਨਾ ਤਾਂ ਬੱਚੇ ਹੁੰਦੇ ਹਨ ਨਾ ਹੀ ਪੂਰੀ ਤਰਾਂ ਸਮਝਦਾਰ। ਕਹਿੰਦੇ ਹਨ ਇਹ ਉਹ ਉਮਰ ਹੁੰਦੀ ਹੈ ਜਦੋਂ ਕੋਈ ਨੌਜਵਾਨ ਜਾਂ ਤਾਂ ਆਪਣੇ ਫ਼ੈਸਲਿਆਂ ਨਾਲ ਆਪਣੀ ਜ਼ਿੰਦਗੀ ਨੂੰ ਕਾਮਯਾਬੀ ਦੇ ਰਾਹ 'ਤੇ ਲੈ ਜਾਂਦਾ ਹੈ ਜਾਂ ਫਿਰ ਅਸਫ਼ਲਤਾ ਅਤੇ ਪਛਤਾਵੇ ਦਾ ਮਾਰਗ ਉਸਦੇ ਪੱਲੇ ਪੈਂਦਾ ਹੈ।

naadaniyan PTC Box Office New movie PTC Punjabi 5th July naadaniyan

ਇਸ ਨਾਦਾਨ ਜਿਹੀ ਉੱਮਰ ਦੇ ਨੌਜਵਾਨਾਂ ਦੀ ਕਹਾਣੀ ਹੀ ਪੇਸ਼ ਕਰਨ ਆ ਰਹੀ ਹੈ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ 'ਨਾਦਾਨੀਆਂ'। ਇਹ ਫ਼ਿਲਮ ਦਰਸਾਏਗੀ ਕਿੰਝ ਅੱਲ੍ਹੜ ਉੱਮਰ 'ਚ ਲਏ ਗਏ ਫ਼ੈਸਲੇ ਜ਼ਿੰਦਗੀ 'ਚ ਵੱਡਾ ਸਬਕ ਦਿੰਦੇ ਹਨ। ਫ਼ਿਲਮ ਦਾ ਸਕ੍ਰੀਨਪਲੇਅ ਬੜੇ ਹੀ ਸੋਹਣੇ ਢੰਗ ਨਾਲ ਬੱਚਿਆਂ ਦੀ ਇਸ ਉਮਰ ਚ ਮਾਨਸਿਕ ਹਾਲਤ ਨੂੰ ਬਿਆਨ ਕਰਦਾ ਹੈ ਅਤੇ ਇਸਦੇ ਨਾਲ ਹੀ ਫ਼ਿਲਮ ਬਚਪਨੇ ਜਾਂ ਕਹਿ ਲਵੋ ਜਵਾਨੀ ਦੇ ਜੋਸ਼ 'ਚ ਲਏ ਗਏ ਗਲਤ ਫ਼ੈਸਲਿਆਂ ਨੂੰ ਬੜੀ ਬਾਖੂਬੀ ਪੇਸ਼ ਕਰਦੀ ਹੈ ਤੇ ਨੌਜਵਾਨਾਂ ਨੂੰ ਜ਼ਿੰਦਗੀ ਦੇ ਰਾਹ ਤੇ ਸਮਝਦਾਰੀ ਨਾਲ ਸਫ਼ਰ ਕਰਨ ਦਾ ਸੰਦੇਸ਼ ਵੀ ਦਿੰਦੀ ਹੈ।

naadaniyan PTC Box Office New movie PTC Punjabi 5th July naadaniyan

ਪੀਟੀਸੀ ਪੰਜਾਬੀ ਵੱਲੋਂ ਸ਼ਾਰਟ ਪੰਜਾਬੀ ਫ਼ਿਲਮਾਂ ਲਈ ਦਿੱਤੇ ਗਏ ਵੱਡੇ ਪਲੇਟਫਾਰਮ ਪੀਟੀਸੀ ਬਾਕਸ ਆਫ਼ਿਸ ਜਿਸ 'ਚ ਹਰ ਹਫ਼ਤੇ ਪਰਿਵਾਰਕ ਅਤੇ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਘਟਨਾਵਾਂ ਨੂੰ ਦੁਨੀਆਂ ਅੱਗੇ ਪੇਸ਼ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ।

ਹੋਰ ਵੇਖੋ : ਜਾਣੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਰਾਤ’ ਨੂੰ ਲੈ ਕੇ ਕਿਵੇਂ ਦਾ ਰਿਹਾ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦਾ ਅਨੁਭਵ !

ਇਸੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਇਸ ਸ਼ੁੱਕਰਵਾਰ, 5 ਜੁਲਾਈ ਰਾਤ 8:30 ਵਜੇ ਪੀਟੀਸੀ ਪੰਜਾਬੀ 'ਤੇ ਫ਼ਿਲਮ ਨਾਦਾਨੀਆਂ ਦਾ ਵਰਲਡ ਟੀਵੀ ਪ੍ਰੀਮੀਅਰ ਹੋਣ ਜਾ ਰਿਹਾ ਹੈ। ਜਿਸ ਤਰ੍ਹਾਂ ਪਿਛਲੀਆਂ ਫ਼ਿਲਮਾਂ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀਆਂ ਉੱਤਰੀਆਂ ਹਨ ਉਮੀਦ ਹੈ ਦੀਪ ਡੁਡਾਨੀ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ ਵੀ ਦਿਲ ਜਿੱਤਣ 'ਚ ਕਾਮਯਾਬ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network