ਨਛੱਤਰ ਗਿੱਲ ਦੇ ਪੁੱਤਰ ਵੀ ਰੱਖਣ ਜਾ ਰਹੇ ਨੇ ਗਾਇਕੀ ‘ਚ ਕਦਮ, ‘Kann Mere Sunne’ ਗੀਤ ਨਾਲ ਹੋਣਗੇ ਦਰਸ਼ਕਾਂ ਦੇ ਰੂਬਰੂ

written by Lajwinder kaur | February 03, 2022

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨਛੱਤਰ ਗਿੱਲ (Nachhatar Gill) ਜੋ ਕਿ ਇਸ ਸਮੇਂ ਬਹੁਤ ਹੀ ਖੁਸ਼ ਨਜ਼ਰ ਆ ਰਹੇ ਨੇ। ਇਸ ਖੁਸ਼ੀ ਦਾ ਰਾਜ਼ ਹੈ ਕਿ ਉਨ੍ਹਾਂ ਦਾ ਪੁੱਤਰ ਵੀ ਉਨ੍ਹਾਂ ਦੇ ਨਕਸ਼ੇ ਕਦਮ ਉੱਤੇ ਤੁਰ ਪਿਆ ਹੈ। ਬਹੁਤ ਜਲਦ ਨਛੱਤਰ ਦੇ ਪੁੱਤਰ ਮਨਵੀਰ ਗਿੱਲ (Manvir Gill) ਦਾ ਪਹਿਲਾ ਗੀਤ ਦਰਸ਼ਕਾਂ ਦੇ ਨਜ਼ਰ ਹੋਣ ਜਾ ਰਿਹਾ ਹੈ।

ਹੋਰ ਪੜ੍ਹੋ : ਅਦਾਕਾਰ ਗੈਵੀ ਚਾਹਲ ਨੇ ਆਪਣੇ ਵਿਆਹ ਦੀ ਵਰ੍ਹੇਗੰਢ ‘ਤੇ ਪਹਿਲੀ ਵਾਰ ਸਾਂਝੀ ਕੀਤੀ ਆਪਣੀ ਪਤਨੀ ਦੇ ਨਾਲ ਇਹ ਖ਼ਾਸ ਤਸਵੀਰ, ਕਲਾਕਾਰ ਦੇ ਰਹੇ ਨੇ ਵਧਾਈਆਂ

Nachhatar Gill

ਖੁਦ ਗਾਇਕ ਨਛੱਤਰ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤ ਦਾ ਫਰਸਟ ਲੁੱਕ ਪੋਸਟਰ ਸ਼ੇਅਰ ਕੀਤਾ ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਮਨਵੀਰ ਨੂੰ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ। ਮਨਵੀਰ ਗਿੱਲ ‘ਕੰਨ ਮੇਰੇ ਸੁੰਨੇ’ (Kann Mere Sunne) ਟਾਈਟਲ ਹੇਠ ਆਪਣਾ ਪਹਿਲਾ ਗੀਤ ਲੈ ਕੇ ਰਹੇ ਹਨ। ਇਸ ਗੀਤ ਦੇ ਬੋਲ ਜੱਗੀ ਸੰਘੇੜਾ ਤੇ ਮਿਊਜ਼ਿਕ ਕੇ.ਵੀ ਸਿੰਘ ਨੇ ਦਿੱਤਾ ਹੈ। ਇਸ ਗੀਤ ਦਾ ਮਿਊਜ਼ਿਕ ਵੀਡੀਓ 5 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

manvir gill

ਹੋਰ ਪੜ੍ਹੋ : ਲਓ ਜੀ ਹੋ ਜਾਓ ਤਿਆਰ ਆ ਰਹੀ ਹੈ ਰਾਜਨੀਤੀ ਦੇ ਦਾਅ-ਪੇਚ ਨੂੰ ਬਿਆਨ ਕਰਦੀ ਨਵੀਂ ਵੈੱਬ ਸੀਰੀਜ਼ “ਚੌਸਰ” ਸਿਰਫ਼ ਪੀਟੀਸੀ ਪਲੇਅ ਐਪ ‘ਤੇ

ਨਛੱਤਰ ਗਿੱਲ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ। ’ਦਿੱਲ ਦਿੱਤਾ ਨੀਂ ਸੀ’, ‘ਸੂਹੇ ਸੂਹੇ ਚੀਰੇ ਵਾਲਿਆ’, ‘ਸਾਡੀ ਜਾਨ ‘ਤੇ ਬਣੀ’, ‘ਨਖਰੇ ਨੇ’, ‘ਗੁੱਸਾ ਨਾ ਕਰੀਂ’ ਇਹ ਅਜਿਹੇ ਗੀਤ ਨੇ ਜੋ ਅੱਜ ਵੀ ਸਰੋਤਿਆਂ ਦੇ ਜ਼ਿਹਨ ‘ਚ ਤਾਜ਼ਾ ਹਨ । ਨਛੱਤਰ ਗਿੱਲ ਲੰਬੇ ਅਰਸੇ ਤੋਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਨੇ।

 

 

View this post on Instagram

 

A post shared by Nachhatar Gill (@nachhatargill)

You may also like