ਗਾਇਕਾ ਸੁਨੰਦਾ ਸ਼ਰਮਾ ਦਾ ਧਾਰਮਿਕ ਗੀਤ ‘ਨਾਨਕੀ ਦਾ ਵੀਰ’ ਹੋਇਆ ਰਿਲੀਜ਼

written by Rupinder Kaler | November 07, 2019

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਾਇਕਾ ਸੁਨੰਦਾ ਸ਼ਰਮਾ ਦਾ ਧਾਰਮਿਕ ਗੀਤ ‘ਨਾਨਕੀ ਦਾ ਵੀਰ’ ਰਿਲੀਜ਼ ਹੋ ਗਿਆ ਹੈ । ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਹ ਧਾਰਮਿਕ ਗੀਤ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ । ਸੁਨੰਦਾ ਸ਼ਰਮਾ ਦੇ ਇਸ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕਾ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਗਾਣੇ ਦੇ ਬੋਲ ਵੀਤ ਬਲਜੀਤ ਦੇ ਹਨ ਅਤੇ ਸੰਗੀਤ ਬੀਟ ਮਿਨਿਸਟਰ ਦਾ ਹੈ। ਸਟਾਲਿਨਵੀਰ ਸਿੰਘ ਦੇ ਨਿਰਦੇਸ਼ਨ ‘ਚ ਵੀਡੀਓ ਦਾ ਫ਼ਿਲਮਾਂਕਣ ਕੀਤਾ ਗਿਆ ਹੈ। ਸੁਨੰਦਾ ਸ਼ਰਮਾ ਦੇ ਇਸ ਗਾਣੇ ਵਿੱਚ ਬੇਬੇ ਨਾਨਕੀ ਤੇ ਗੁਰੂ ਨਾਨਕ ਦੇਵ ਜੀ ਪਿਆਰ ਨੂੰ ਬਿਆਨ ਕੀਤਾ ਗਿਆ ਹੈ । ਗਾਣੇ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹੂ ਲੈਂਦੇ ਹਨ ।

https://www.instagram.com/p/B4hrCX1lzqd/?utm_source=ig_web_copy_link

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੁਨੰਦਾ ਸ਼ਰਮਾ ਦੇ ਕਈ ਗੀਤ ਮਕਬੂਲ ਹੋਏ ਹਨ ਜਿਨ੍ਹਾਂ ਵਿੱਚੋਂ ਬੈਨ, ਸੈਂਡਲ, ਜੱਟ ਯਮਲਾ, ਪਟਾਕੇ, ਬਿੱਲੀ ਅੱਖ, ਮੋਰਨੀ ਮੁੱਖ ਤੌਰ ‘ਤੇ ਹਨ । ਫ਼ਿਲਮਾਂ ਦੇ ਨਾਲ ਨਾਲ ਸੁਨੰਦਾ ਸ਼ਰਮਾ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਚੁੱਕੀ ਹੈ ।ਉਨ੍ਹਾਂ ਨੇ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ਸੱਜਣ ਸਿੰਘ ਰੰਗਰੂਟ ‘ਚ ਵੀ ਕੰਮ ਕੀਤਾ ਸੀ ਜਿਸ ਨੂੰ ਕਿ ਕਾਫੀ ਸਰਾਹਿਆ ਗਿਆ ਸੀ ।

You may also like