ਨਰਗਿਸ ਫਾਖਰੀ ਨੂੰ ਸਾਈਕਲ ਚਲਾਉਂਦੇ ਹੋਏ ਵੀਡੀਓ ਬਣਾਉਣੀ ਪਈ ਭਾਰੀ, ਸਾਈਕਲ ਤੋਂ ਡਿੱਗੀ ਧੜੰਮ ਕਰਕੇ, ਦੇਖੋ ਵੀਡੀਓ

written by Lajwinder kaur | May 27, 2022

Nargis Fakhri falls from cycle : ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰ ਰਹੀ ਨਰਗਿਸ ਫਾਖਰੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਸਾਈਕਲ ਚਲਾਉਂਦੇ ਹੋਏ ਅਚਾਨਕ ਹੇਠਾਂ ਡਿੱਗਦੀ ਨਜ਼ਰ ਆ ਰਹੀ ਹੈ। ਦਰਅਸਲ, ਉਹ ਇੰਸਟਾਗ੍ਰਾਮ ਲਈ ਇੱਕ ਵੀਡੀਓ ਸ਼ੂਟ ਕਰ ਰਹੀ ਸੀ ਅਤੇ ਇਸ ਦੌਰਾਨ ਉਹ ਬੁਰੀ ਤਰ੍ਹਾਂ ਡਿੱਗ ਗਈ। ਹਾਲਾਂਕਿ ਅਦਾਕਾਰਾ Nargis Fakhri ਨੇ ਹਾਰ ਨਹੀਂ ਮੰਨੀ ਅਤੇ ਉੱਠ ਕੇ ਦੁਬਾਰਾ ਵੀਡੀਓ ਸ਼ੂਟ ਕਰ ਲਿਆ। ਉਸ ਨੇ ਦੋਵੇਂ ਵੀਡੀਓਜ਼ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਵੀਡੀਓ ਦੇ ਨਾਲ ਹੀ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਡਿੱਗਣ ਤੋਂ ਬਾਅਦ ਸੜਕ 'ਤੇ ਬੈਠੀ ਮੁਸਕਰਾਉਂਦੀ ਨਜ਼ਰ ਆ ਰਹੀ ਹੈ।

nargis fakhuri viral video

ਹੋਰ ਪੜ੍ਹੋ : ਭਾਰਤੀ ਪੁਰਸ਼ ਹਾਕੀ ਟੀਮ ਨੂੰ ਕਾਂਸੀ ਦਾ ਮੈਡਲ ਮਿਲਣ ’ਤੇ ਗਾਇਕ ਭੁਪਿੰਦਰ ਗਿੱਲ ਤੇ ਨੀਰੂ ਬਾਜਵਾ ਨੇ ਵੰਡੇ ਲੱਡੂ 

ਨਰਗਿਸ ਫਾਖਰੀ ਸੁਹਾਵਣੇ ਮੌਸਮ 'ਚ ਬ੍ਰਿਟੇਨ 'ਚ ਇਕ ਦੋਸਤ ਨਾਲ ਸਾਈਕਲਿੰਗ ਕਰ ਰਹੀ ਸੀ। ਉਸ ਨੇ ਕੈਮਰੇ ਵੱਲ ਮੁੜ ਕੇ ਦੇਖਿਆ ਅਤੇ ਆਪਣਾ ਸੰਤੁਲਨ ਗੁਆ ​​ਬੈਠੀ। ਉਹ ਬੁਰੀ ਤਰ੍ਹਾਂ ਡਿੱਗ ਗਈ।

actress nargis fakhri

ਅਦਾਕਾਰ ਨਰਗਿਸ ਫਾਖਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕਰਦੇ ਹੋਏ ਲਿਖਿਆ ਹੈ- ‘ਜਦੋਂ ਤੁਸੀਂ ਡਿੱਗਦੇ ਹੋ (ਅਸਫ਼ਲ ਹੋ) ਤਾਂ ਇਸਨੂੰ ਮੁਸਕਾਨ ਅਤੇ ਅੰਦਾਜ਼ ਦੇ ਨਾਲ ਕਰੋ 😉...ਪਰ ਹਮੇਸ਼ਾ ਆਪਣੇ ਆਪ ਨੂੰ ਚੁੱਕਣਾ ਅਤੇ ਅੱਗੇ ਵੱਲ ਵਧਣਾ ਜਾਰੀ ਰੱਖਣਾ ਯਾਦ ਰੱਖੋ...’ । ਦੱਸ ਦਈਏ ਡਿੱਗਣ ਤੋਂ ਬਾਅਦ ਵਿੱਚ ਉਸਨੇ ਇੱਕ ਹੋਰ ਵੀਡੀਓ ਬਣਾਈ ਹੈ ਜਿਸ ਵਿੱਚ ਉਹ ਸਾਈਕਲ ਚਲਾਉਂਦੀ ਅਤੇ ਕੈਮਰੇ ਵੱਲ ਮੁਸਕਰਾਉਂਦੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਇੱਕ ਪ੍ਰੇਰਣਾਦਾਇਕ ਸੰਦੇਸ਼ ਵੀ ਦਿੱਤਾ ਗਿਆ ਹੈ। ਨਰਗਿਸ ਦੇ ਵੀਡੀਓ 'ਤੇ ਕਈ ਕਮੈਂਟਸ ਆ ਰਹੇ ਹਨ, ਜਿਸ 'ਚ ਲੋਕਾਂ ਨੇ ਉਸ ਨੂੰ ਲੈ ਕੇ ਚਿੰਤਾ ਜਤਾਈ ਹੈ। ਗੁਰੂ ਰੰਧਾਵਾ ਨੇ ਲਿਖਿਆ, OMG ਕੀ ਤੁਸੀਂ ਠੀਕ ਹੋ?

cannes nargis fakhri

ਨਰਗਿਸ ਹਾਲ ਹੀ 'ਚ ਕਾਨਸ ਫਿਲਮ ਫੈਸਟੀਵਲ 'ਚ ਨਜ਼ਰ ਆਈ ਸੀ। ਉਸ ਨੇ ਦੱਸਿਆ ਸੀ ਕਿ ਭਾਵੇਂ ਉਹ ਕਿੰਨੀ ਵਾਰ ਰੈਂਪ 'ਤੇ ਚੱਲੀ ਹੋਵੇ ਪਰ ਕਾਨਸ ਦੇ ਰੈੱਡ ਕਾਰਪੇਟ 'ਤੇ ਚੱਲਦੇ ਸਮੇਂ ਉਹ ਡਰ ਗਈ ਸੀ। ਦੱਸ ਦਈਏ ਇਸ ਵਾਰ ਦੇ ਕਾਨਸ ਦੇ ਨਾਲ ਹੀ ਨਰਗਿਸ ਨੇ ਰੈੱਬ ਕਾਰਪੇਟ ਤੇ ਆਪਣਾ ਡੈਬਿਊ ਕੀਤਾ ਸੀ।

ਹੋਰ ਪੜ੍ਹੋ :ਸੋਸ਼ਲ ਮੀਡੀਆ ‘ਤੇ ਛਾਇਆ ਰਣਬੀਰ ਕਪੂਰ ਦਾ ਇਸ ਕਿਊਟ ਬੱਚੇ ਨਾਲ ਵੀਡੀਓ, ਦਰਸ਼ਕ ਕਮੈਂਟ ਕਰਕੇ ਲੁਟਾ ਰਹੇ ਨੇ ਪਿਆਰ

 

 

View this post on Instagram

 

A post shared by Nargis Fakhri (@nargisfakhri)

You may also like