ਬੇਟੇ ਦੇ ਨਾਲ ਥਿਰਕਦੇ ਨਜ਼ਰ ਆਏ ਕ੍ਰਿਕੇਟਰ ਹਾਰਦਿਕ ਪਾਂਡਿਆ ਤੇ ਐਕਟਰੈੱਸ ਨਤਾਸ਼ਾ

Written by  Lajwinder kaur   |  March 28th 2021 11:12 AM  |  Updated: March 28th 2021 11:19 AM

ਬੇਟੇ ਦੇ ਨਾਲ ਥਿਰਕਦੇ ਨਜ਼ਰ ਆਏ ਕ੍ਰਿਕੇਟਰ ਹਾਰਦਿਕ ਪਾਂਡਿਆ ਤੇ ਐਕਟਰੈੱਸ ਨਤਾਸ਼ਾ

ਭਾਰਤੀ ਕ੍ਰਿਕੇਟਰ ਹਾਰਦਿਕ ਪਾਂਡਿਆ ਤੇ ਐਕਟਰੈੱਸ/ਡਾਂਸਰ ਨਤਾਸ਼ਾ ਸਟੈਨਕੋਵਿਚ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਦੋਵੇਂ ਜਣੇ ਆਪਣੇ ਬੇਟੇ ਅਗਸਤਯ ਪਾਂਡਿਆ ਦੇ ਨਾਲ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਨੇ।

hardik and natasaha image source- instagram

ਹੋਰ ਪੜ੍ਹੋ : ਗਾਇਕ ਗੁਰਵਿੰਦਰ ਬਰਾੜ ਹੋਏ ਭਾਵੁਕ, ਸਾਂਝੀ ਕੀਤੀ ਮਰਹੂਮ ਪਤਨੀ ਤੇ ਮਾਤਾ ਦੀ ਅਣਦੇਖੀ ਤਸਵੀਰ, ਪ੍ਰਸ਼ੰਸਕ ਵੀ ਕਮੈਂਟ ਕਰਕੇ ਦੇ ਰਹੇ ਨੇ ਹੌਸਲਾ

inside image of natash and hardik dance video image source- instagram

ਇਸ ਵੀਡੀਓ ਨੂੰ ਨਤਾਸ਼ਾ ਸਟੈਨਕੋਵਿਚ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਹਾਸੇ ਤੇ ਹਾਰਟ ਵਾਲੇ ਇਮੋਜ਼ੀ ਦੇ ਨਾਲ ਸਾਂਝਾ ਕੀਤਾ ਹੈ। ਵੀਡੀਓ ‘ਚ ਦੇਖ ਸਕਦੇ ਹੋ ਹਾਰਦਿਕ ਪਾਂਡਿਆ ਨੇ ਆਪਣੇ ਬੇਟੇ ਨੂੰ ਗੋਦੀ ਚੁੱਕਿਆ ਹੋਇਆ ਹੈ ਤੇ ਨਤਾਸ਼ਾ ਦੇ ਨਾਲ 'Don't Rush' challenge ‘ਤੇ ਥਿਰਕਦੇ ਹੋਏ ਦਿਖਾਈ ਦੇ ਰਹੇ ਨੇ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਲੱਖਾਂ ਦੀ  ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

inside image of hardik and nataash dance video image source- instagram

ਦੱਸ ਦਈਏ ਹਾਰਦਿਕ ਤੇ ਨਤਾਸ਼ਾ ਏਨੀਂ ਦਿਨੀਂ ਪੁਣੇ ‘ਚ ਨੇ। ਹਾਰਦਿਕ ਪਾਂਡਿਆ ਇੰਗਲੈਂਡ ਦੇ ਖਿਲਾਫ ਚੱਲ ਰਹੀ ਵਨਡੇਅ ਸੀਰੀਜ਼ ‘ਚ ਖੇਡ ਰਹੇ ਨੇ। ਹਾਰਦਿਕ ਜਦੋਂ ਖੇਡ ‘ਚ ਬਿਜ਼ੀ ਨਹੀਂ ਹੁੰਦੇ ਤਾਂ ਉਹ ਆਪਣੇ ਪਰਿਵਾਰ ਦੇ ਨਾਲ ਕੁਆਲਟੀ ਟਾਈਮ ਬਿਤਾਉਂਦੇ ਨੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network