ਐਕਟਰੈੱਸ ਨਤਾਸ਼ਾ ਨੇ ਆਪਣੇ ਪੁੱਤਰ ਅਗਸਤਯ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਤੇ ਵੀਡੀਓ ਕੀਤੀ ਸਾਂਝੀ, ‘ਬੌਸ ਬੇਬੀ’ ਬਣਿਆ ਨਜ਼ਰ ਆਇਆ ਨੰਨ੍ਹਾ ਅਗਸਤਯ

written by Lajwinder kaur | August 02, 2021

ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਤੇ ਸਰਬੀਆ ਦੀ ਮਾਡਲ ਤੇ ਬਾਲੀਵੁੱਡ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਜੋ ਕਿ ਪਿਛਲੇ ਸਾਲ ਮੰਮੀ-ਪਾਪਾ ਬਣੇ ਸੀ। 30 ਜੁਲਾਈ ਨੂੰ ਉਨ੍ਹਾਂ ਦਾ ਪੁੱਤਰ ਅਗਸਤਯ ਇੱਕ ਸਾਲ ਦਾ ਹੋ ਗਿਆ ਹੈ। ਜਿਸ ਦੇ ਜਨਮਦਿਨ ਦੀਆਂ ਤਸਵੀਰਾਂ ਸੋਸ਼ਲ਼ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ।

agysta with mummy natasha image source- instagram

ਹੋਰ ਪੜ੍ਹੋ : ਐੱਮ.ਐੱਸ. ਧੋਨੀ ਦਾ ਨਵਾਂ ਲੁੱਕ ਆਇਆ ਸਾਹਮਣੇ, ਸੋਸ਼ਲ ਮੀਡੀਆ ‘ਤੇ ਛਾਈਆਂ 'ਕੈਪਟਨ ਕੂਲ' ਦੀਆਂ ਨਵੀਆਂ ਤਸਵੀਰਾਂ

ਹੋਰ ਪੜ੍ਹੋ : ਅਦਾਕਾਰਾ ਅੰਮ੍ਰਿਤਾ ਰਾਓ ਨੇ ਆਪਣੇ 9 ਮਹੀਨਿਆਂ ਦੇ ਪੁੱਤਰ ਵੀਰ ਅਤੇ ਪਤੀ ਅਨਮੋਲ ਨਾਲ ਪਹਿਲੀ ਪਰਿਵਾਰਕ ਤਸਵੀਰ ਕੀਤੀ ਸਾਂਝੀ

inside image of hardik pandya and natasa's son first birthday

ਮੰਮੀ ਨਤਾਸ਼ਾ ਨੇ ਆਪਣੇ ਬੇਟੇ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਤੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਉਨ੍ਹਾਂ ਨੇ ਅਗਸਤਯ ਦੇ ਪਹਿਲੇ ਜਨਮਦਿਨ ਨੂੰ ਖ਼ਾਸ ਬਣਾਉਂਦੇ ਹੋਏ ‘ਬੌਸ ਬੇਬੀ’ ਥੀਮ ਪਾਰਟੀ ਰੱਖੀ ਸੀ। ਇਸ ਪਾਰਟੀ ‘ਚ ਪਰਿਵਾਰਕ ਮੈਂਬਰ ਤੇ ਕੁਝ ਖ਼ਾਸ ਦੋਸਤ ਹੀ ਸ਼ਾਮਿਲ ਹੋਏ ਸੀ। ਇਸ ਪੋਸਟ ਤੇ ਹਾਰਦਿਕ ਪਾਂਡਿਆ ਨੇ ਵੀ ਪਿਆਰ ਵਾਲੇ ਇਮੋਜ਼ੀ ਪੋਸਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

hardik pandya wished his son first birthday Image Source: Instagram

ਦੱਸ ਦਈਏ ਹਾਰਦਿਕ ਪਾਂਡਿਆ ਨੇ ਸਾਲ 2020 ਦੀ ਇੱਕ ਜਨਵਰੀ ਨੂੰ ਅਭਿਨੇਤਰੀ ਨਤਾਸ਼ਾ ਸਟੈਨਕੋਵਿਚ ਨਾਲ ਮੰਗਣੀ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਟ ਉੱਤੇ ਸ਼ੇਅਰ ਕਰ ਤਰਥੱਲੀ ਜਿਹੀ ਮਚਾ ਦਿੱਤੀ ਸੀ । ਮੰਗਣੀ ਦੇ ਕੁਝ ਮਹੀਨਿਆਂ ਬਾਅਦ ਹੀ ਦੋਵਾਂ ਨੇ ਪ੍ਰੈਗਨੇਂਸੀ ਦੀ ਖਬਰ ਦੇ ਨਾਲ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਸੀ।

 

0 Comments
0

You may also like