ਨਵ ਬੈਨੀਪਾਲ ਦੀ ਆਵਾਜ਼ ‘ਚ ਗੀਤ ‘ਚੰਨ ਦਾ ਭੁਲੇਖਾ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | July 20, 2021

ਪੀਟੀਸੀ ਪੰਜਾਬੀ ‘ਤੇ ਗਾਇਕ ਨਵ ਬੈਨੀਪਾਲ ਦਾ ਨਵਾਂ ਗੀਤ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਦੇ ਬੋਲ ਅਭਿਸ਼ੇਕ ਗੌਤਮ ਨੇ ਲਿਖੇ ਹਨ ਅਤੇ ਮਿਊੁਜ਼ਿਕ ਦਿੱਤਾ ਹੈ ਬੈਲੀ ਸਿੰਘ ਨੇ । ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।ਸੰਦੀਪ ਬੇਦੀ ਵੱਲੋਂ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ । ਇਹ ਇੱਕ ਰੋਮਾਂਟਿਕ ਗੀਤ ਹੈ, ਜਿਸ ‘ਚ ਇੱਕ ਗੱਭਰੂ ਨੇ ਮੁਟਿਆਰ ਦੇ ਹੁਸਨ ਦੀ ਤਾਰੀਫ ਕੀਤੀ ਹੈ ਕਿ ਉਸ ਮੁਟਿਆਰ ਦਾ ਮੂੰਹ ਚੰਨ ਦਾ ਭੁਲੇਖਾ ਪਾਉਂਦਾ ਹੈ ।

Nav Benipal

ਹੋਰ ਪੜ੍ਹੋ : ਮੀਂਹ ਨੇ ਦਿੱਲੀ ਧਰਨੇ ’ਤੇ ਬੈਠੇ ਕਿਸਾਨਾਂ ਦੀਆਂ ਵਧਾਈਆਂ ਮੁਸ਼ਕਿਲਾਂ, ਹਰ ਤਰ੍ਹਾਂ ਦੀ ਮੁਸ਼ਕਿਲ ਦੇ ਬਾਵਜੂਦ ਹੌਂਸਲੇ ਬੁਲੰਦ 

Nav Benipal

ਇਸੇ ਕਰਕੇ ਉਹ ਉਸ ‘ਤੇ ਫਿਦਾ ਹੋ ਗਿਆ ਹੈ । ਇਸ ਗੀਤ ਦੇ ਬੋਲ ਜਿੰਨੇ ਵਧੀਆ ਅਭਿਸ਼ੇਕ ਗੌਤਮ ਨੇ ਲਿਖੇ ਹਨ ਉਸ ਤੋਂ ਵਧੀਆ ਅਤੇ ਬੁਲੰਦ ਆਵਾਜ਼ ‘ਚ ਗਾਇਆ ਹੈ ਗਾਇਕ ਨਵ ਬੈਨੀਪਾਲ ਨੇ । ਨਵ ਬੈਨੀਪਾਲ ਦਾ ਇਹ ਗੀਤ ਸਰੋਤਿਆਂ ਨੂੰ ਵੀ ਪਸੰਦ ਆ ਰਿਹਾ ਹੈ ।

ਪੀਟੀਸੀ ਰਿਕਾਡਜ਼ ‘ਤੇ ਨਿੱਤ ਦਿਨ ਨਵੇਂ ਨਵੇਂ ਗੀਤ ਸਰੋਤਿਆਂ ਦੇ ਲਈ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ, ਪੀਟੀਸੀ ਮਿਊਜ਼ਿਕ ਅਤੇ ਅਤੇ ਪੀਟੀਸੀ ਰਿਕਾਰਡਜ਼ ‘ਤੇ ਸੁਣ ਸਕਦੇ ਹੋ।

You may also like