ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਮਿਲੇ ਨਵਰਾਜ ਹੰਸ ਆਪਣੇ ਪਿਤਾ ਤੇ ਪਦਮਸ਼੍ਰੀ ਹੰਸ ਰਾਜ ਹੰਸ ਦੇ ਨਾਲ,ਸ਼ੇਅਰ ਕੀਤੀ ਇਹ ਤਸਵੀਰ

written by Lajwinder kaur | August 24, 2020

ਪੰਜਾਬੀ ਗਾਇਕ ਤੇ ਬਾਲੀਵੁੱਡ ਦੇ ਨਾਮੀ ਗਾਇਕ ਨਵਰਾਜ ਹੰਸ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪੋਸਟ ਪਾਈ ਹੈ । ਇਹ ਪੋਸਟ ਉਨ੍ਹਾਂ ਨੇ ਖ਼ਾਸ ਆਪਣੇ ਪਿਤਾ ਦੇ ਲਈ ਪਾਈ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਅੱਜ ਮੈਂ ਉਸਤਾਦ ਜੀ ਨੂੰ ਮਿਲਣ ਆਇਆ..ਲਾਕਡਾਊਨ ਤੋਂ ਬਾਅਦ ਤੇ ਇਹ ਪਹਿਲੀ ਵਾਰ ਜਦੋਂ ਮੈਂ ਉਨ੍ਹਾਂ ਦੇ ਆਫ਼ੀਸ਼ੀਅਲ ਰਿਹਾਇਸ਼ ਤੇ ਆਇਆ ਹਾਂ...ਬਹੁਤ ਖੁਸ਼ ਤੇ ਮਾਣ ਹੈ...’   ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਹੰਸ ਰਾਜ ਹੰਸ ਦੇ ਸਰਕਾਰੀ ਘਰ ਦੀ ਤਸਵੀਰ ਸ਼ੇਅਰ ਕੀਤੀ ਹੈ । ਫੈਨਜ਼ ਨੂੰ ਇਹ ਪੋਸਟ ਖੂਬ ਪਸੰਦ ਆ ਰਹੀ ਹੈ । ਦੱਸ ਦਈਏ ਹੰਸ ਰਾਜ ਹੰਸ ਪੰਜਾਬ ਦਾ ਇਕ ਬਹੁਤ ਪ੍ਰਸਿਧ ਗਾਇਕ ਤੇ ਸਿਆਸਤਦਾਨ ਹੈ । ਹਾਲ ਹੀ ‘ਚ ਨਵਰਾਜ ਹੰਸ ਆਪਣੇ ਪੰਜਾਬੀ ਗੀਤ ਖ਼ਾਸ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਉਹ ਇਸ ਤੋਂ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਗੀਤ ਗਾ ਚੁੱਕੇ ਨੇ ।

0 Comments
0

You may also like