
ਹਰੀਦਾਨ ਯੁਵਰਾਜ ਹੰਸ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਬੀਤੇ ਦਿਨ ਹੰਸ ਪਰਿਵਾਰ ਦੇ ਘਰ ਖੁਸ਼ੀਆਂ ਅਤੇ ਖੇੜੇ ਲੈ ਕੇ ਆਇਆ । ਇਸ ਦਿਨ ਕਿਉਂਕਿ ਸਾਰਾ ਪਰਿਵਾਰ ਇਕੱਠਾ ਹੋਇਆ ਸੀ । ਜਿਸ ਤੋਂ ਬਾਅਦ ਹਰੀਦਾਨ ਦੇ ਜਨਮ ਦੀਆਂ ਖੁਸ਼ੀਆਂ ਮਨਾਈਆਂ ਗਈਆਂ । ਲਾਕਡਾਊਨ ਦੌਰਾਨ ਕਿਉਂਕਿ ਜਿੱਥੇ ਕੋਈ ਸੀ ਉੱਥੇ ਹੀ ਰਹਿ ਗਿਆ ਸੀ । https://www.instagram.com/p/CEZh2bfDcu4/ ਜਿਸ ਤੋਂ ਬਾਅਦ ਕਈ ਮਹੀਨਿਆਂ ਤੋਂ ਬਾਅਦ ਜਦੋਂ ਆਵਾਜਾਈ ਨੂੰ ਹਰੀ ਝੰਡੀ ਮਿਲੀ ਤਾਂ ਹੰਸ ਪਰਿਵਾਰ ਆਪਣੇ ਜਲੰਧਰ ਸਥਿਤ ਘਰ ‘ਚ ਇੱਕਠਾ ਹੋਇਆ ਜਿੱਥੇ ਹਰੀਦਾਨ ਦੇ ਜਨਮ ਦੀ ਖੁਸ਼ੀ ਨੱਚ ਗਾ ਕੇ ਪਰਿਵਾਰ ਨੇ ਮਨਾਈ ।ਇਸ ਦੌਰਾਨ ਨਵਰਾਜ ਹੰਸ ‘ਤੇ ਉਨ੍ਹਾਂ ਦੀ ਪਤਨੀ ਅਜੀਤ ਮਹਿੰਦੀ ਨੇ ਖੂਬ ਰੌਣਕਾਂ ਲਗਾਈਆਂ । https://www.instagram.com/p/CEZq94mllc0/ ਦੱਸ ਦਈਏ ਕਿ ਮਈ ‘ਚ ਹੰਸ ਰਾਜ ਹੰਸ ਦੇ ਛੋਟੇ ਪੁੱਤਰ ਦੇ ਘਰ ਬੇਟੇ ਨੇ ਜਨਮ ਲਿਆ ਸੀ । ਜਿਸ ਦਾ ਨਾਂਅ ਹਰੀਦਾਨ ਰੱਖਿਆ ਗਿਆ ।ਮਾਨਸੀ ਸ਼ਰਮਾ ‘ਤੇ ਯੁਵਰਾਜ ਹੰਸ ਅਕਸਰ ਆਪਣੇ ਲਾਡਲੇ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਜਿਸ ਨੂੰ ਕਿ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾਂਦਾ ਹੈ ।