ਵੈੱਬ ਸੀਰੀਜ਼ ਨੂੰ ਲੈ ਕੇ ਨਵਾਜ਼ੁਦੀਨ ਸਿੱਦੀਕੀ ਨੇ ਕੀਤਾ ਇਸ ਤਰ੍ਹਾਂ ਰਿਐਕਟ

written by Shaminder | April 28, 2022

ਨਵਾਜ਼ੁਦੀਨ ਸਿੱਦੀਕੀ ( Nawazuddin Siddiqui)ਬਿਹਤਰੀਨ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਹਾਲ ਹੀ ‘ਚ ਉਹ ਕਈ ਵੈੱਬ ਸੀਰੀਜ਼ ‘ਚ ਵੀ ਨਜ਼ਰ ਆ ਰਹੇ ਹਨ । ਪਰ ਹੁਣ ਉਨ੍ਹਾਂ ਨੇ ਵੈੱਬ ਸੀਰੀਜ਼ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਸੈਕ੍ਰੇਡ ਗੇਮਸ ‘ਚ ਨਜ਼ਰ ਆਉਣ ਵਾਲੇ ਅਦਾਕਾਰ ਨਵਾਜ਼ੁਦੀਨ ਸਿੱਦੀਕੀ ਨੇ ਕਿਹਾ ਹੈ ਕਿ ਵੈੱਬ ਸੀਰੀਜ਼ ਦੀ ਗੁਣਵੱਤਾ ‘ਚ ਕਾਫੀ ਗਿਰਾਵਟ ਆਈ ਹੈ ।ਦੱਸ ਦਈਏ ਕਿ ਨਵਾਜ਼ੁਦੀਨ ਹੁਣ ਤੱਕ ਕਈ ਵੈੱਬ ਸੀਰੀਜ਼ ‘ਚ ਕੰਮ ਕਰ ਚੁੱਕੇ ਹਨ ।

Heropanti 2: Nawazuddin Siddiqui shares his coolest villain avatar of Laila Image Source: Instagram

ਹੋਰ ਪੜ੍ਹੋ : ਅਵਨੀਤ ਕੌਰ ਨਵਾਜ਼ੁਦੀਨ ਸਿੱਦੀਕੀ ਦੇ ਨਾਲ ਰੋਮਾਂਸ ਕਰਦੀ ਆਏਗੀ ਨਜ਼ਰ

ਇਸ ਤੋਂ ਇਲਾਵਾ ਉਹ ਸੁਨੰਦਾ ਸ਼ਰਮਾ ਦੇ ਨਾਲ ਗੀਤ ‘ਬਾਰਿਸ਼ ਕੀ ਜਾਏ’ ‘ਚ ਦਿਖਾਈ ਦੇ ਚੁੱਕੇ ਹਨ । ਇਸ ਗੀਤ ‘ਚ ਉਹ ਸੁਨੰਦਾ ਸ਼ਰਮਾ ਦੇ ਨਾਲ ਬਤੌਰ ਮਾਡਲ ਨਜ਼ਰ ਆਏ ਸਨ ਅਤੇ ਉਨ੍ਹਾਂ ਨੇ ਇੱਕ ਪਾਗਲ ਕੁੜੀ ਦੇ ਪ੍ਰੇਮੀ ਦੀ ਭੂਮਿਕਾ ਨਿਭਾਈ ਸੀ ।ਇਸ ਤੋਂ ਇਲਾਵਾ ਉਹ ਹੋਰ ਵੀ ਕਈ ਸੀਰੀਅਲਸ ‘ਚ ਨਜ਼ਰ ਆ ਚੁੱਕੇ ਹਨ ।

ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੇ ਜਾਂਦੇ ਅਦਾਕਾਰ ਨੇ ਕਈ ਯਾਦਗਾਰ ਫ਼ਿਲਮਾਂ ਦਿੱਤੀਆਂ ਨੇ ।ਉਹ ਜਲਦ ਹੀ ਅਦਾਕਾਰਾ ਅਵਨੀਤ ਕੌਰ ਦੇ ਨਾਲ ਵੀ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ।

ਇਸ ਫ਼ਿਲਮ ਨੂੰ ਲੈ ਕੇ ਅਵਨੀਤ ਕੌਰ ਵੀ ਬਹੁਤ ਉਤਸ਼ਾਹਿਤ ਹੈ । ਬੀਤੇ ਦਿਨੀਂ ਇਸ ਫ਼ਿਲਮ ਦੇ ਸੈੱਟ ਤੋਂ ਕੁਝ ਤਸਵੀਰਾਂ ਵੀ ਵਾਇਰਲ ਹੋਈਆਂ ਸਨ । ਜਿਸ ਤੋਂ ਬਾਅਦ ਦੋਵਾਂ ਅਦਾਕਾਰਾਂ ਦੀ ਫ਼ਿਲਮ ‘ਚ ਉਮਰ ਨੂੰ ਲੈ ਕੇ ਵੀ ਗੱਲਾਂ ਹੋਈਆਂ ਸਨ ।

 

You may also like