ਨਵਾਜ਼ੂਦੀਨ ਸਿੱਦੀਕੀ ਦੇ ਸੁਫਨਿਆਂ ਦਾ ਘਰ ਹੋਇਆ ਤਿਆਰ, ਪਿਤਾ ਦੀ ਯਾਦ 'ਚ ਘਰ ਨੂੰ ਦਿੱਤਾ ਖ਼ਾਸ ਨਾਂਅ

written by Pushp Raj | January 28, 2022

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਨਵਾਜ਼ੂਦੀਨ ਸਿੱਦਕੀ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲੈਂਦੇ ਹਨ। ਉਹ ਅਕਸਰ ਹੀ ਆਪਣੀਆਂ ਫ਼ਿਲਮਾਂ ਦੇ ਵਿੱਚ ਵੱਖ-ਵੱਖ ਕਿਰਦਾਰ ਅਦਾ ਕਰਨ ਲਈ ਚਰਚਾ ਵਿੱਚ ਰਹਿੰਦੇ ਹਨ, ਪਰ ਇਸ ਵਾਰ ਚਰਚਾ ਦਾ ਵਿਸ਼ਾ ਨਵਾਜ਼ੂਦੀਨ ਦੀ ਅਦਾਕਾਰੀ ਨਹੀਂ ਸਗੋਂ ਉਨ੍ਹਾਂ ਦੇ ਦੇ ਸੁਫਨਿਆਂ ਦਾ ਘਰ ਦੇ ਸੁਫਨਿਆਂ ਦਾ ਘਰ ਹੈ। ਇਸ ਘਰ ਨੂੰ ਨਵਾਜ਼ੂਦੀਨ ਨੇ ਖ਼ਾਸ ਨਾਂਅ ਦਿੱਤਾ ਹੈ।


ਨਵਾਜ਼ੂਦੀਨ ਸਿੱਦੀਕੀ ਨੇ ਮੁੰਬਈ ਵਿੱਚ ਆਪਣੇ ਸੁਫਨਿਆਂ ਦਾ ਘਰ ਬਣਾਇਆ ਹੈ। ਇਸ ਦੀ ਖ਼ਾਸ ਗੱਲ ਇਹ ਹੈ ਕਿ ਇਸ ਘਰ ਦਾ ਇੰਟੀਰੀਅਰ ਡਿਜ਼ਾਈਨ ਵੀ ਨਵਾਜ਼ੂਦੀਨ ਨੇ ਖੁਦ ਕੀਤਾ ਹੈ। ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਵਾਜ਼ੂਦੀਨ ਸਿੱਦੀਕੀ ਖੁਦ ਇਸ ਘਰ ਦੇ ਇੰਟੀਰੀਅਰ ਡਿਜ਼ਾਈਨਰ ਬਣੇ, ਕਿਉਂਕਿ ਉਹ ਇਸ ਨੂੰ ਆਪਣੇ ਇੱਛਾ ਮੁਤਾਬਕ ਡਿਜ਼ਾਈਨ ਕਰਨਾ ਚਾਹੁੰਦੇ ਸੀ।

ਜਾਣਕਾਰੀ ਮੁਤਾਬਕ ਨਵਾਜ਼ੂਦੀਨ ਸਿੱਦਕੀ ਦਾ ਇਹ ਘਰ ਲਗਭਗ 3 ਸਾਲਾਂ ਬਾਅਦ ਤਿਆਰ ਹੋਇਆ ਹੈ। ਦੱਸ ਦਈਏ ਕਿ ਨਵਾਜ਼ੂਦੀਨ ਲੰਮੇਂ ਸਮੇਂ ਤੋਂ ਫ਼ਿਲਮ ਇੰਡਸਟਰੀ ਵਿੱਚ ਕੰਮ ਕਰ ਰਹੇ ਹਨ। ਉਹ ਆਪਣੀ ਮਿਹਨਤ ਸਦਕਾ ਹੀ ਆਪਣੇ ਇਸ ਘਰ ਦੇ ਸੁਪਨੇ ਨੂੰ ਪੂਰਾ ਕਰ ਸਕੇ ਹਨ।

ਹੋਰ ਪੜ੍ਹੋ : ਸਲਮਾਨ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ਨਵੇਂ ਵੀਡੀਓ ਗੀਤ "Dance with me Hum sung nachle" ਦਾ ਟੀਜ਼ਰ ਹੋਇਆ ਰਿਲੀਜ਼

ਇਸ ਘਰ ਦੀ ਖ਼ਾਸ ਗੱਲ ਇਹ ਹੈ ਕਿ ਨਵਾਜ਼ੂਦੀਨ ਸਿੱਦੀਕੀ ਨੇ ਇਹ ਬੰਗਲਾ ਆਪਣੇ ਹੋਮ ਟਾਊਨ ਬੁਢਾਨਾ ਦੇ ਪੁਰਾਣੇ ਘਰ ਵਾਂਗ ਹੀ ਬਣਾਇਆ ਹੈ। ਇਸ ਪੂਰੇ ਘਰ ਨੂੰ ਚਿੱਟੇ ਰੰਗ ਦਾ ਕਲਰ ਕੀਤਾ ਗਿਆ ਹੈ। ਦੂਰੋ ਵੇਖਣ ਵਿੱਚ ਇਹ ਘਰ ਇੱਕ ਆਲੀਸ਼ਾਨ ਹਵੇਲੀ ਵਾਂਗ ਵਿਖਾਈ ਦਿੰਦਾ ਹੈ।


ਨਵਾਜ਼ੂਦੀਨ ਸਿੱਦੀਕੀ ਨੇ ਆਪਣੇ ਪਿਤਾ ਦੀ ਯਾਦ 'ਚ ਇਸ ਆਲੀਸ਼ਾਨ ਘਰ ਨੂੰ ਖ਼ਾਸ ਨਾਂਅ ਦਿੱਤਾ ਹੈ। ਉਨ੍ਹਾਂ ਨੇ ਆਪਣੇ ਘਰ ਦਾ ਨਾਂ 'ਨਵਾਬ' ਰੱਖਿਆ ਹੈ। ਬਾਲੀਵੁੱਡ ਇੰਡਸਟਰੀ 'ਚ ਕਈ ਮਸ਼ਹੂਰ ਹਸਤੀਆਂ ਦੇ ਘਰ ਉਨ੍ਹਾਂ ਦੇ ਨਾਂ ਨਾਲ ਹੀ ਜਾਣੇ ਜਾਂਦੇ ਹਨ, ਜਿਨ੍ਹਾਂ 'ਚ ਸ਼ਾਹਰੁਖ ਖਾਨ ਦਾ ਘਰ 'ਮੰਨਤ' ਵੀ ਸ਼ਾਮਲ ਹੈ। ਹੁਣ ਇਸ ਸੂਚੀ 'ਚ ਨਵਾਜ਼ੂਦੀਨ ਸਿੱਦੀਕੀ ਦਾ ਘਰ 'ਨਵਾਬ' ਵੀ ਜੁੜ ਗਿਆ ਹੈ।

You may also like