
ਬਾਲੀਵੁੱਡ ਦੇ ਭਾਈਜਾਨ ਯਾਨੀ ਕੀ ਸਲਮਾਨ ਖ਼ਾਨ ਮੁੜ ਆਪਣੇ ਫੈਨਜ਼ ਨੂੰ ਖੁਸ਼ ਕਰਨ ਲਈ ਇੱਕ ਹੋਰ ਸਰਪ੍ਰਾਈਜ਼ ਲੈ ਕੇ ਆ ਰਹੇ ਹਨ। ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਗੀਤ 'ਮੈਂ ਚਲਾ' ਤੋਂ ਬਾਅਦ ਸਲਮਾਨ ਆਪਣੇ ਫੈਨਜ਼ ਲਈ ਇੱਕ ਹੋਰ ਵੀਡੀਓ ਗੀਤ ਲੈ ਕੇ ਆ ਰਹੇ ਹਨ। ਇਸ ਗੀਤ ਦਾ ਨਾਂਅ ਹੈ "Dance with me Hum sung nachle", ਸਲਮਾਨ ਨੇ ਇਸ ਗੀਤ ਦੇ ਟੀਜ਼ਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
ਸਲਮਾਨ ਖ਼ਾਨ ਨੇ ਆਪਣੇ ਆਫ਼ੀਸ਼ੀਅਲ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਨਵੇਂ ਵੀਡੀਓ ਗੀਤ ਡਾਂਸ ਵਿਦ ਮੀ, ਹਮ ਸੰਗ ਨੱਚਲੇ "Dance with me Hum sung nachle", ਦਾ ਟੀਜ਼ਰ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਸਲਮਾਨ ਨੇ ਕੈਪਸ਼ਨ ਵਿੱਚ ਲਿਖਿਆ, "ਡਾਂਸ ਵਿਦ ਮੀ, ਹਮ ਸੰਗ ਨੱਚਲੇ#DanceWithMeTeaser"
View this post on Instagram
ਇਸ ਗੀਤ ਦੇ ਟੀਜ਼ਰ ਵਿੱਚ ਸਲਮਾਨ ਖ਼ਾਨ ਆਪਣੇ ਅਨੋਖੇ ਤੇ ਦਬੰਗ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਉਹ ਵੀਡੀਓ ਵਿੱਚ ਬਹੁਤ ਹੀ ਹੈਂਡਸਮ ਤੇ ਡੈਂਸ਼ਿੰਗ ਸਟਾਈਲ ਵਿੱਚ ਵਿਖਾਈ ਦੇ ਰਹੇ ਨੇ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਗੀਤ ਵਿੱਚ ਦਰਸ਼ਕਾਂ ਨੂੰ ਸਲਮਾਨ ਦਾ ਡਾਂਸ ਸਟਾਈਲ ਵੇਖਣ ਨੂੰ ਮਿਲੇਗਾ।

ਹੋਰ ਪੜ੍ਹੋ : ਸਮ੍ਰਿਤੀ ਇਰਾਨੀ ਨੇ ਮੌਨੀ ਰਾਏ ਤੇ ਸੂਰਜ ਨਾਂਬਿਆਰ ਨੂੰ ਦਿੱਤੀ ਵਿਆਹ ਲਈ ਵਧਾਈ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੋਸਟ
ਇਸ ਗੀਤ ਬਾਰੇ ਅਜੇ ਤੱਕ ਕੋਈ ਆਫ਼ੀਸ਼ੀਅਲ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਇਸ ਗੀਤ ਦਾ ਮਿਊਜ਼ਿਕ ਸਾਜ਼ਿਦ-ਵਾਜ਼ਿਦ ਵੱਲੋਂ ਦਿੱਤਾ ਗਿਆ ਹੈ। ਕਿਉਂਕਿ ਸਲਮਾਨ ਖ਼ਾਨ ਨੇ ਟੀਜ਼ਰ ਦਾ ਇਹ ਵੀਡੀਓ ਸਾਜ਼ਿਦ ਵਾਜ਼ਿਦ ਤੇ ਹੋਰਨਾਂ ਵੀਡੀਓ ਟੀਮ ਦੇ ਮੈਂਬਰਾਂ ਨੂੰ ਟੈਗ ਕੀਤਾ ਹੈ। ਇਹ ਟੀਜ਼ਰ ਵੀਡੀਓ Being Human Club ਦੇ ਯੂਟਿਊਬ ਚੈਨਲ ਉੱਤੇ ਅਪਲੋਡ ਕੀਤੀ ਗਈ ਹੈ।
ਸਲਮਾਨ ਦੇ ਫੈਨਜ਼ ਭਾਈਜਾਨ ਵੱਲੋਂ ਅਚਾਨਕ ਦਿੱਤੇ ਗਏ ਇਸ ਸਰਪ੍ਰਾਈਜ਼ ਨੂੰ ਵੇਖ ਕੇ ਬੇਹੱਦ ਹੀ ਖੁਸ਼ ਹਨ। ਫੈਨਜ਼ ਵੱਲੋਂ ਸਲਮਾਨ ਦੇ ਇਸ ਨਵੇਂ ਗੀਤ ਦੇ ਟੀਜ਼ਰ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਨੇ ਸਲਮਾਨ ਦੀ ਪੋਸਟ ਉੱਤੇ ਹਾਰਟ ਈਮੋਜ਼ੀ ਬਣਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਹੈ।