ਸਮ੍ਰਿਤੀ ਇਰਾਨੀ ਨੇ ਮੌਨੀ ਰਾਏ ਤੇ ਸੂਰਜ ਨਾਂਬਿਆਰ ਨੂੰ ਦਿੱਤੀ ਵਿਆਹ ਲਈ ਵਧਾਈ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੋਸਟ

written by Pushp Raj | January 28, 2022

ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਮੌਨੀ ਰਾਏ ਨੇ ਆਪਣੇ ਬੁਆਏਫ੍ਰੈਂਡ ਸੂਰਜ ਨਾਂਬਿਆਰ ਨਾਲ ਵਿਆਹ ਕਰਵਾ ਲਿਆ ਹੈ। ਇਸ ਮੌਕੇ ਕਈ ਬਾਲੀਵੁੱਡ ਤੇ ਟੀਵੀ ਜਗਤ ਦੇ ਸੈਲੇਬਸ ਦੋਹਾਂ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਵਧਾਈ ਦੇ ਰਹੇ ਹੈ। ਇਸ ਮੌਕੇ ਸੰਸਦ ਮੈਂਬਰ ਤੇ ਟੀਵੀ ਅਦਾਕਾਰਾ ਰਹਿ ਚੁੱਕੀ ਸਮ੍ਰਿਤੀ ਇਰਾਨੀ ਨੇ ਵੀ ਮੌਨੀ ਰਾਏ ਤੇ ਸੂਰਜ ਨਾਂਬਿਆਰ ਨੂੰ ਵਿਆਹ ਲਈ ਵਧਾਈ ਦਿੱਤੀ ਹੈ।


ਸਮ੍ਰਿਤੀ ਇਰਾਨੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਮੌਨੀ ਦੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ""ਇਹ ਕੁੜੀ (ਮੌਨੀ) ਅੱਜ ਤੋਂ 17 ਸਾਲ ਪਹਿਲਾਂ ਮੇਰੀ ਜ਼ਿੰਦਗੀ ਵਿੱਚ ਆਈ ਸੀ ਅਤੇ ਮੈਂ ਉਸ ਦੇ ਇੱਕ ਦੋਸਤ ਅਤੇ ਪਰਿਵਾਰ ਵਜੋਂ ਮਿਲਣ ਲਈ ਖ਼ੁਦ ਨੂੰ ਖੁਸ਼ਕਿਸਮਤ ਸਮਝਦੀ ਹਾਂ । ਅੱਜ ਉਹ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਕਰ ਰਹੀ ਹੈ। ਪ੍ਰਮਾਤਮਾ ਉਸ ਨੂੰ ਹਰ ਖੁਸ਼ੀ ਦਵੇ। ਰੱਬ ਇਸ ਨੂੰ ਖੁਸ਼ਹਾਲੀ ਅਤੇ ਚੰਗੀ ਸਿਹਤ ਤੇ ਪਿਆਰ ਦਵੇ। ਸੂਰਜ@nambiar13 .. ਤੁਸੀਂ ਬਹੁਤ ਖੁਸ਼ਕਿਸਮਤ ਹੋ। ਬਹੁਤ ਸਾਰਾ ਪਿਆਰyou @imouniroy ਮੌਨੀ ਅਤੇ ਸੂਰਜ।"❤️🥰😘

ਸਮ੍ਰਿਤੀ ਦੀ ਇਸ ਪੋਸਟ 'ਤੇ ਕਮੈਂਟ ਕਰਦੇ ਹੋਏ, ਮੌਨੀ ਰਾਏ ਨੇ ਕਿਹਾ, "ਬਹੁਤ ਸਾਰੇ ਪਿਆਰੇ ਸ਼ਬਦ... ਮੈਂ ਤੁਹਾਡੇ ਅਤੇ ਤੁਹਾਡੇ ਪਿਆਰ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਇੱਥੇ ਤੁਹਾਨੂੰ ਮਿਸ ਕਰ ਰਹੀ ਹਾਂ।" ਇਸ ਪੋਸਟ ਉੱਤ ਅਦਾਕਾਰਾ ਆਸ਼ਕਾ ਗੋਰਾਡੀਆ ਨੇ ਵੀ ਦਿਲ ਵਾਲੇ ਈਮੋਜੀ ਬਣਾ ਤੇ ਮੌਨੀ ਨੂੰ ਵਿਆਹੀ ਦੀ ਸ਼ੁਭਕਾਮਨਾਵਾਂ ਦਿੱਤੀਆਂ।

 

ਹੋਰ ਪੜ੍ਹੋ : ਇੰਦੌਰ 'ਚ ਖ਼ਤਮ ਹੋਈ ਸਾਰਾ ਅਲੀ ਖ਼ਾਨ ਤੇ ਵਿੱਕੀ ਕੌਸ਼ਲ ਦੀ ਅਗਲੀ ਫ਼ਿਲਮ ਦੀ ਸ਼ੂਟਿੰਗ, ਦੋਹਾਂ ਨੇ ਫ਼ਿਲਮ ਟੀਮ ਦਾ ਕੀਤਾ ਧੰਨਵਾਦ

ਦੱਸ ਦਈਏ ਕਿ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਸਮ੍ਰਿਤੀ ਇਰਾਨੀ ਨੇ ਵੀ ਬਤੌਰ ਟੀਵੀ ਅਦਾਕਾਰਾ ਕੰਮ ਕੀਤਾ ਹੈ। ਉਸ ਨੇ ਮਸ਼ਹੂਰ ਟੀਵੀ ਸ਼ੋਅ ਕਿਉਂਕੀ ਸਾਸ ਭੀ ਕਭੀ ਬਹੂ ਥੀ' ਵਿੱਚ ਤੁਲਸੀ ਦਾ ਕਿਰਦਾਰ ਨਿਭਾਇਆ ਸੀ ਤੇ ਇਸ ਕਿਰਦਾਰ ਨੇ ਉਨ੍ਹਾਂ ਵੱਡੀ ਕਾਮਯਾਬੀ ਵੀ ਦਿੱਤੀ। ਇਸ ਸ਼ੋਅ ਦੇ ਵਿੱਚ ਮੌਨੀ ਰਾਏ ਨੇ ਸਮ੍ਰਿਤੀ ਦੀ ਆਨ-ਸਕ੍ਰੀਨ ਧੀ ਦਾ ਕਿਰਦਾਰ ਨਿਭਾਇਆ ਸੀ।

 

View this post on Instagram

 

A post shared by Smriti Irani (@smritiiraniofficial)

You may also like