ਸ਼ਹਿਰ ਲੁਧਿਆਣਾ ਵਿੱਚ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਨੇ ਪਾਈਆਂ ਧੂੰਮਾਂ

written by Rajan Sharma | October 16, 2018

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੁਝ ਦਿਨ ਹੀ ਰਹਿ ਗਏ ਹਨ ਅੰਮ੍ਰਿਤ ਮਾਨ ਦੀ ਫ਼ਿਲਮ "ਆਟੇ ਦੀ ਚਿੜੀ" aate di chidi  ਰਿਲੀਜ ਹੋਣ ‘ਚ ਅਤੇ ਲੋਕ ਇਸ ਫ਼ਿਲਮ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ | ਫ਼ਿਲਮ ਦੀ ਟੀਮ ਵੱਲੋਂ ਫ਼ਿਲਮ ਦੀ ਪਰਮੋਸ਼ਨ ਕਾਫੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ | ਦੱਸ ਦਈਏ ਕਿ ਸੋਸ਼ਲ ਮੀਡਿਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ  ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ਫ਼ਿਲਮ ਦੇ ਟਾਈਟਲ ਗੀਤ ” ਆਟੇ ਦੀ ਚਿੜੀ ” ਨਾਲ ਫ਼ਿਲਮ ਦੀ ਪਰਮੋਸ਼ਨ ਕਰ ਰਹੇ ਹਨ | ਵੀਡੀਓ ਵਿੱਚ ਵੇਖ ਸਕਦੇ ਹਾਂ ਕਿ ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਨੂੰ ਵੇਖਣ ਲਈ ਉਹਨਾਂ ਦੇ ਪ੍ਰਸ਼ੰਸ਼ਕਾਂ ਦਾ ਐਨਾ ਜਿਆਦਾ ਇਕੱਠ ਸੀ ਕਿ ਤਿਲ ਸੁੱਟਿਆ ਧਰਤੀ ਤੇ ਨੀ ਡਿਗਦਾ ਸੀ |

https://www.instagram.com/p/Bo9W9oEAL1q/?taken-by=instantpollywood

ਗੱਲ ਫ਼ਿਲਮ ਦੀ ਕਰੀਏ ਤਾਂ ਦੱਸ ਦੇਈਏ ਕੀ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ amrit maan ਤੋਂ ਇਲਾਵਾ ਇਸ ਵਿੱਚ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਅਨਮੋਲ ਵਰਮਾ, ਕਰਮਜੀਤ ਅਨਮੋਲ, ਹਾਰਬੀ ਸੰਘਾ ਅਤੇ ਸਰਦਾਰ ਸੋਹੀ ਵੀ ਆਪਣੀ ਅਦਾਕਾਰੀ ਨੂੰ ਪੇਸ਼ ਕਰਦੇ ਨਜ਼ਰ ਆਉਣਗੇ | ਇਹ ਇਕ ਕਾਮੇਡੀ ਫਿਲਮ ਹੈ ਅਤੇ ਇਹ ਪੰਜਾਬ ਦੇ ਮੁੱਦਿਆਂ ਨੂੰ ਹਾਸੇਪੂਰਨ ਤਰੀਕੇ ਨਾਲ ਦਿਖਾ ਕੇ ਦਰਸ਼ਕਾਂ ਨੂੰ ਪਸੰਦ ਆਉਣ ਦੀ ਉੱਮੀਦ ਹੈ |

ਹੋਰ ਪੜੋ : ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਫਿਲਮ ‘ਆਟੇ ਦੀ ਚਿੜ੍ਹੀ’ ਨਾਲ ਦਰਸ਼ਕਾਂ ਦੇ ਨਾਲ ਹੋਣਗੇ ਰੁਬਰੂ

aate di chidi

You may also like