ਨੀਰੂ ਬਾਜਵਾ ਮਨਾ ਰਹੀ ਬਰਥਡੇ ਵੀਕ, ਪ੍ਰਸ਼ੰਸਕ ਦੇ ਰਹੇ ਵਧਾਈਆਂ

Written by  Shaminder   |  August 22nd 2020 10:56 AM  |  Updated: August 22nd 2020 10:56 AM

ਨੀਰੂ ਬਾਜਵਾ ਮਨਾ ਰਹੀ ਬਰਥਡੇ ਵੀਕ, ਪ੍ਰਸ਼ੰਸਕ ਦੇ ਰਹੇ ਵਧਾਈਆਂ

ਨੀਰੂ ਬਾਜਵਾ 26 ਅਗਸਤ ਨੂੰ ਆਪਣਾ ਜਨਮ ਦਿਨ ਮਨਾ ਰਹੀ ਹੈ । ਪਰ ਇਸ ਤੋਂ ਪਹਿਲਾਂ ਉਹ ਆਪਣੇ ਬਰਥਡੇ ਵੀਕ ਨੂੰ ਸੈਲੀਬ੍ਰੇਟ ਕਰ ਰਹੀ ਹੈ, ਕਿਉਂਕਿ ਆਪਣੇ ਜਨਮ ਦਿਨ ਤੋਂ ਪਹਿਲਾਂ ਉਨ੍ਹਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ । ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਉਹ ਆਪਣੇ ਜਨਮ ਦਿਨ ਨੂੰ ਬਹੁਤ ਪਿਆਰ ਕਰਦੇ ਨੇ ਅਤੇ ਆਪਣੇ ਬਰਥਡੇ ਵੀਕ ਨੂੰ ਖੂਬ ਸੈਲੀਬ੍ਰੇਟ ਕਰ ਰਹੇ ਹਨ ।

https://www.instagram.com/p/CDwJLR4hPEE/

ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪਾਲੀਵੁੱਡ ਨੂੰ ਦਿੱਤੀਆਂ ਹਨ । ਪਰ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਤੋਂ ਕੀਤੀ ਸੀ । ਉਹ ਦੇਵ ਅਨੰਦ ਸਣੇ ਹੋਰ ਕਈ ਕਲਾਕਾਰਾਂ ਨਾਲ ਕੰਮ ਕਰ ਚੁੱਕੇ ਹਨ ।

https://www.instagram.com/p/CEKaEMzBWcd/

ਪਰ ਬਾਲੀਵੁੱਡ ਤੋਂ ਉਨ੍ਹਾਂ ਨੇ ਕਿਨਾਰਾ ਕਰ ਲਿਆ ਹੈ । ਪਾਲੀਵੁੱਡ ‘ਚ ਉਨ੍ਹਾਂ ਨੇ ਕਮਲਹੀਰ ਦੇ ਨਾਲ ਗੀਤ ‘ਕੁੜੀਏ ਨੀ ਸੱਗੀ ਫੁੱਲ ਵਾਲੀਏ’ ਗੀਤ ‘ਚ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network