ਨੀਰੂ ਬਾਜਵਾ ਨੇ ਆਪਣੀਆਂ ਬੱਚੀਆਂ ਨਾਲ ਮਨਾਇਆ ਹੈਲੋਵੀਨ ਦਾ ਤਿਉਹਾਰ, ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀਆਂ ਤਸਵੀਰਾਂ

written by Lajwinder kaur | November 01, 2022 12:27pm

Neeru Bajwa celebrates Halloween: ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਤੇ ਕਮਾਲ ਦੀ ਅਦਾਕਾਰਾ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਭੈਣ ਦੇ ਵਿਆਹ ਨੂੰ ਲੈ ਕੇ ਖੂਬ ਸੁਰਖੀਆਂ ਵਿੱਚ ਰਹੀ ਸੀ। ਹਾਲ ਹੀ ਚ ਅਦਾਕਾਰਾ ਨੇ ਆਪਣੀਆਂ ਕੁਝ ਨਵੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਹਨ। ਇਨ੍ਹੀਂ ਦਿਨੀਂ ਕਲਾਕਾਰ ਵਿਦੇਸ਼ੀ ਤਿਉਹਾਰ ਹੈਲੋਵੀਨ ਬਹੁਤ ਉਤਸ਼ਾਹ ਦੇ ਨਾਲ ਮਨਾ ਰਹੇ ਹਨ। ਜਿਸ ਕਰਕੇ ਨੀਰੂ ਨੇ ਵੀ ਇਹ ਤਿਉਹਾਰ ਆਪਣੇ ਬੱਚਿਆਂ ਦੇ ਨਾਲ ਸੈਲੀਬ੍ਰੇਟ ਕੀਤਾ।

ਹੋਰ ਪੜ੍ਹੋ : ਦੇਸੀ ਜਿਹੀ ਲੁੱਕ ‘ਚ ਨਜ਼ਰ ਆਉਣ ਵਾਲਾ ਇਹ ਮੁੰਡਾ ਬਣਿਆ ਸੀ ਦੇਸ਼ ਦਾ ਟਾਪ ਮਾਡਲ, ਕੀ ਤੁਸੀਂ ਪਹਿਚਾਣਿਆ?

inside image of neeru bajwa with daughters image source: Instagram

ਅਦਾਕਾਰਾ ਨੀਰੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਬੱਚੀਆਂ ਦੇ ਨਾਲ ਆਪਣੀ ਹੈਲੋਵੀਨ ਲੁੱਕ ਵਾਲੀਆਂ  ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੋਟੋਆਂ ਚ ਦੇਖ ਸਕਦੇ ਹੋ ਨੀਰੂ ਬਲੈਕ ਆਊਟ ਫਿੱਟ ਚ ਆਪਣਾ ਡਰਾਵਣਾ ਅੰਦਾਜ਼ ਦਿਖਾ ਰਹੀ ਹੈ। ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ ਹੈ- ‘ਹੈਪੀ Halloween 🎃 👻 #witch #momma #mygirls’। ਇਸ ਪੋਸਟ ਉੱਤੇ ਰੁਬੀਨਾ ਬਾਜਵਾ ਨੇ ਵੀ ਪ੍ਰਤੀਕਿਰਿਆ ਦਿੰਦੇ ਹੋਏ ਪਿਆਰ ਜਤਾਇਆ ਹੈ। ਇਸ ਤੋਂ ਇਲਾਵਾ ਪ੍ਰਸ਼ੰਸਕ ਵੀ ਖੂਬ ਤਾਰੀਫ ਕਰ ਰਹੇ ਹਨ।

punjabi actress neeru image source: Instagram

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਅਦਾਕਾਰਾ ਹਾਲ ਹੀ ‘ਚ ਫ਼ਿਲਮ ‘ਲੌਂਗ ਲਾਚੀ 2’, ‘ਮਾਂ ਦਾ ਲਾਡਲਾ’ ਤੇ ‘ਕ੍ਰਿਮੀਨਲ’ ਵਰਗੀਆਂ ਫ਼ਿਲਮਾਂ ‘ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਅਦਾਕਾਰਾ ਦੀ ਝੋਲੀ ਵਿੱਚ ਕਈ ਹੋਰ ਫ਼ਿਲਮਾਂ ਵੀ ਹਨ। ਬਹੁਤ ਜਲਦ ਉਹ ਹਾਲੀਵੁੱਡ ਫ਼ਿਲਮ ਵਿੱਚ ਵੀ ਨਜ਼ਰ ਆਉਣ ਵਾਲੀ ਹੈ।

neeru bajwa celebrates halloween image source: Instagram

 

View this post on Instagram

 

A post shared by Neeru Bajwa (@neerubajwa)

You may also like