ਨੀਰੂ ਬਾਜਵਾ ਆਪਣੀਆਂ ਧੀਆਂ ਦੇ ਨਾਲ ਛੁੱਟੀਆਂ ਦਾ ਲੈ ਰਹੀਆਂ ਅਨੰਦ, ਵੇਖੋ ਤਸਵੀਰਾਂ

written by Shaminder | July 01, 2022

ਨੀਰੂ ਬਾਜਵਾ (Neeru Bajwa) ਬੇਸ਼ੱਕ ਆਪਣੀਆਂ ਫ਼ਿਲਮਾਂ ‘ਚ ਬਹੁਤ ਜ਼ਿਆਦਾ ਰੁੱਝੀ ਰਹਿੰਦੀ ਹੈ ।ਪਰ ਉਹ ਆਪਣੇ ਪਰਿਵਾਰ (Family) ਦੇ ਲਈ ਸਮਾਂ ਕੱਢ ਹੀ ਲੈਂਦੀ ਹੈ । ਏਨੀਂ ਦਿਨੀਂ ਉਹ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਂਦੀ ਨਜ਼ਰ ਆ ਰਹੀ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਉਹ ਅਕਸਰ ਸਾਂਝੇ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

neeru bajwa enjoying vacation with family

ਹੋਰ ਪੜ੍ਹੋ : ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਫ਼ਿਲਮ ‘ਕਲੀ ਜੋਟਾ’ ਦੀ ਰਿਲੀਜ਼ ਡੇਟ ਦਾ ਐਲਾਨ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

ਇਨ੍ਹਾਂ ਤਸਵੀਰਾਂ ‘ਚ ਉਹ ਆਪਣੀਆਂ ਧੀਆਂ ਦੇ ਨਾਲ ਨਜ਼ਰ ਆ ਰਹੀ ਹੈ । ਇੱਕ ਤਸਵੀਰ ‘ਚ ਉਹ ਆਪਣੀਆਂ ਧੀਆਂ ਦੇ ਨਾਲ ਸਵੀਮਿੰਗ ਪੂਲ ‘ਤੇ ਦਿਖਾਈ ਦੇ ਰਹੀ ਹੈ, ਜਦੋਂਕਿ ਹੋਰ ਇੱਕ ਤਸਵੀਰ ‘ਚ ਉਹ ਆਪਣੇ ਪਤੀ ਦੇ ਨਾਲ ਦਿਖਾਈ ਦੇ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਪ੍ਰਤੀਕਰਮ ਦੇ ਰਹੇ ਹਨ ।

Neeru Bajwa image From instagram

ਹੋਰ ਪੜ੍ਹੋ : ਹਰਿਆਣਾ ਸਰਕਾਰ ਸਿਨੇਮਾ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਪਿੰਜੌਰ ਅਤੇ ਗੁਰੂ ਗ੍ਰਾਮ ‘ਚ ਬਣਾਏਗੀ ਫ਼ਿਲਮ ਸਿਟੀ, ਹਰਿਆਣਾ ਸਰਕਾਰ ਵੱਲੋਂ ਕੀਤਾ ਗਿਆ ਐਲਾਨ

ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲ ਜਿੱਤਣ ਵਾਲੀ ਅਦਾਕਾਰਾ ਨੀਰੂ ਬਾਜਵਾ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ ।

Neeru Bajwa

ਇਨ੍ਹਾਂ ਫ਼ਿਲਮਾਂ ਦੀ ਬਦੌਲਤ ਉਸ ਨੇ ਪੰਜਾਬੀ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਸਥਾਪਿਤ ਕਰ ਲਈ ਹੈ । ਜਲਦ ਹੀ ਨੀਰੂ ਬਾਜਵਾ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਏਗੀ । ਇਸ ਦਾ ਖੁਲਾਸਾ ਉਸ ਨੇ ਕੁਝ ਸਮਾਂ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਕੇ ਕੀਤਾ ਸੀ । ਨੀਰੂ ਬਾਜਵਾ ਸਤਿੰਦਰ ਸਰਤਾਜ ਦੇ ਨਾਲ ਅਗਲੇ ਸਾਲ ਫ਼ਿਲਮ ‘ਕਲੀ ਜੋਟਾ’ ‘ਚ ਨਜ਼ਰ ਆਏਗੀ ।

 

View this post on Instagram

 

A post shared by Neeru Bajwa (@neerubajwa)

You may also like