ਨੀਰੂ ਬਾਜਵਾ ਬਲੈਕ ਰੰਗ ਦੀ ਆਊਟ ਫਿੱਟ ‘ਚ ਕਹਿਰ ਢਾਉਂਦੀ ਆਈ ਨਜ਼ਰ, ਬਾਦਸ਼ਾਹ ਦੇ ਗੀਤ ‘ਤੇ ਬਣਾਇਆ ਇਹ ਦਿਲਕਸ਼ ਵੀਡੀਓ

written by Lajwinder kaur | February 11, 2022

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਤੇ ਸੁਪਰਫਿੱਟ ਅਦਾਕਾਰਾ ਨੀਰੂ ਬਾਜਵਾ Neeru Bajwa, ਜਿਸ ਨੂੰ ਦੇਖ ਕੇ ਲਗਦਾ ਹੀ ਨਹੀਂ ਕਿ ਉਹ ਤਿੰਨ ਬੱਚੀਆਂ ਦੀ ਮਾਂ ਹੈ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀ ਸ਼ਾਨਦਾਰ ਵੀਡੀਓਜ਼ ਦੇ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜੋ ਕਿ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਚ ਉਹ ਬਲੈਕ ਰੰਗ ਦੀ ਸਟਾਈਲਿਸ਼ ਆਊਟਫਿੱਟ 'ਚ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਅੱਲੂ ਅਰਜੁਨ ਦੀ ਬੇਟੀ ਅਰਹਾ ਨੇ ਪਿਤਾ ਦੇ ਸ਼੍ਰੀਵੱਲੀ ਦੀ ਥਾਂ ਕੱਚਾ ਬਦਾਮ ‘ਤੇ ਬਣਾਈ ਵੀਡੀਓ, ਪ੍ਰਸ਼ੰਸਕਾਂ ਨੂੰ ਕਿਊਟ ਅਰਹਾ ਦਾ ਇਹ ਵੀਡੀਓ ਆ ਰਿਹਾ ਹੈ ਖੂਬ ਪਸੰਦ

neeru Bajwa with Family

image From instagramਇਸ ਵੀਡੀਓ ਨੂੰ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘I said yes to the dress! ਮੈਨੂੰ ਮੇਰੀ ਡਰੈੱਸ ਬਹੁਤ ਪਸੰਦ ਹੈ ਤੇ ਮੈਂ ਮੈਨੂੰ ਇਹ ਗੀਤ ਵੀ ਬਹੁਤ ਪਸੰਦ ਹੈ! ਸੋ ਫਿਰ ਰੀਲ ਤਾਂ ਇੱਕ ਬਣਦੀ ਹੈ..’। ਇਸ ਵੀਡੀਓ ‘ਚ ਉਹ ਬਾਦਸ਼ਾਹ ਦੇ ਗੀਤ ਸੱਜਣਾ ਯੈਸ ਟੂ ਡਰੈੱਸ ਉੱਤੇ ਆਪਣੀ ਕਾਤਿਲ ਅਦਾਵਾਂ ਬਿਖਰਦੇ ਹੋਈ ਨਜ਼ਰ ਆ ਰਹੀ ਹੈ। ਇਸ ਪੋਸਟ ਉੱਤੇ ਪੰਜਾਬੀ ਕਲਾਕਾਰਾਂ ਤੋਂ ਲੈ ਕੇ ਪ੍ਰਸ਼ੰਸਕਾਂ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਮਿਸ ਪੂਜਾ ਨੇ ਕਮੈਂਟ ਕਰਕੇ ਕਹਿ ਬਿਲਕੁਲ ਬਣਦੀ ਹੈ ਤੇ ਨਾਲ ਲਵ ਵਾਲਾ ਇਮੋਜ਼ੀ ਪੋਸਟ ਕੀਤਾ ਹੈ। ਰੁਬੀਨਾ ਬਾਜਵਾ ਨੇ ਵੀ ਬਲੈਕ ਰੰਗ ਦੇ ਹਾਰਟ ਵਾਲੇ ਕਮੈਂਟ ਪੋਸਟ ਕੀਤੇ ਨੇ।

neeru bajwa latest pics

ਹੋਰ ਪੜ੍ਹੋ : ਕਿਮ ਸ਼ਰਮਾ ਅਤੇ ਲਿਏਂਡਰ ਪੇਸ ਦੋਸਤ ਦੇ ਵਿਆਹ ‘ਚ ਖੂਬ ਮਸਤੀ ਕਰਦੇ ਆਏ ਨਜ਼ਰ, ਦੇਖੋ ਦੋਵਾਂ ਦੀਆਂ ਰੋਮਾਂਟਿਕ ਤਸਵੀਰਾਂ

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੇ ਟੌਪ ਦੀਆਂ ਹੀਰੋਇਨਾਂ ਚ ਆਉਂਦੀ ਹੈ। ਪਿਛਲੇ ਸਾਲ ਉਹ ਪਾਣੀ ‘ਚ ਮਧਾਣੀ, ਸ਼ਾਵਾ ਨੀ ਗਿਰਧਾਰੀ ਲਾਲ ਵਰਗੀ ਫ਼ਿਲਮਾਂ ‘ਚ ਨਜ਼ਰ ਆਏ ਸੀ। ਬਹੁਤ ਜਲਦ ਉਹ ਸਤਿੰਦਰ ਸਰਤਾਜ ਦੇ ਨਾਲ ਕਲੀ ਜੋਟਾ ਫ਼ਿਲਮ ‘ਚ ਨਜ਼ਰ ਆਵੇਗੀ।

 

 

View this post on Instagram

 

A post shared by Neeru Bajwa (@neerubajwa)

 

You may also like