ਨੀਰੂ ਬਾਜਵਾ ਨੇ ਆਪਣੀ ਪ੍ਰੈਗਨੇਸੀ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਇਸ ਤਰ੍ਹਾਂ ਦੇ ਕਮੈਂਟ ਕਰਨ ਵਾਲਿਆਂ ਨੂੰ ਦਿੱਤਾ ਜਵਾਬ

Written by  Rupinder Kaler   |  April 10th 2020 11:21 AM  |  Updated: April 10th 2020 11:21 AM

ਨੀਰੂ ਬਾਜਵਾ ਨੇ ਆਪਣੀ ਪ੍ਰੈਗਨੇਸੀ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਇਸ ਤਰ੍ਹਾਂ ਦੇ ਕਮੈਂਟ ਕਰਨ ਵਾਲਿਆਂ ਨੂੰ ਦਿੱਤਾ ਜਵਾਬ

ਨੀਰੂ ਬਾਜਵਾ ਨੇ ਹਾਲ ਹੀ ਵਿੱਚ ਦੋ ਜੁੜਵਾ ਬੱਚੀਆਂ ਨੂੰ ਜਨਮ ਦਿੱਤਾ ਹੈ । ਪਰ ਕੁਝ ਲੋਕ ਮੰਨਦੇ ਹਨ ਕਿ ਨੀਰੂ ਬਾਜਵਾ ਨੇ ਸਰਗੋਸੀ ਦੇ ਜ਼ਰੀਏ ਇਹਨਾਂ ਬੱਚੀਆਂ ਨੂੰ ਜਨਮ ਦਿੱਤਾ ਹੈ । ਜੋ ਲੋਕ ਇਸ ਤਰ੍ਹਾਂ ਦੀਆਂ ਅਫਵਾਹਾ ਨੂੰ ਹਵਾ ਦੇ ਰਹੇ ਹਨ, ਉਹਨਾਂ ਨੂੰ ਨੀਰੂ ਬਾਜਵਾ ਨੇ ਆਪਣੇ ਹੀ ਤਰੀਕੇ ਨਾਲ ਹੁਣ ਜਵਾਬ ਦਿੱਤਾ ਹੈ । ਨੀਰੂ ਬਾਜਵਾ ਨੇ ਇਸ ਸਭ ਨੂੰ ਲੈ ਕੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕੀਤੀ ਹੈ ।

https://www.instagram.com/p/B9-8Cqohk9l/

ਨੀਰੂ ਬਾਜਵਾ ਨੇ ਆਪਣੀ ਉਸ ਸਮੇਂ ਦੀ ਵੀਡੀਓ ਸਾਂਝੀ ਕੀਤੀ ਹੈ ਜਦੋਂ ਉਹ ਪ੍ਰੇਗਨਂੈਟ ਸੀ । ਇਸ ਦੇ ਨਾਲ ਹੀ ਉਹਨਾਂ ਨੇ ਵੀਡੀਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ‘ਮੈਂ ਹਰ ਕਿਸੇ ਦੇ ਕਮੈਂਟ ਪੜ੍ਹ ਰਹੀ ਹਾਂ ਪਰ ਮੇਰੇ ਕੁਝ ਪ੍ਰਸ਼ੰਸਕ ਸੋਚ ਰਹੇ ਹਨ ਕਿ ਮੈਂ ਪ੍ਰੈਗਨੇਟ ਨਹੀਂ ਸੀ ਤੇ ਮੈਂ ਸਰਗੋਸੀ ਦੇ ਜਰੀਏ ਬੱਚੀਆਂ ਨੂੰ ਜਨਮ ਦਿੱਤਾ ਹੈ । (ਮੈਂ ਇਸ ਦੇ ਖਿਲਾਫ ਨਹੀਂ ਹਾਂ) ਇਹ ਉਹ ਦਿਨ ਸਨ ਜਦੋਂ ਮੈਂ ਪ੍ਰਵਾਸ ਵਿੱਚ ਗਈ ਸੀ । ਮੇਰਾ ਵੀ ਬੇਬੀ ਬੰਪ ਸੀ ।

https://www.instagram.com/p/B95NGu2hV1c/

ਪਰ ਮੈਂ ਰੋਜ ਵਰਕਆਊਟ ਕਰਦੀ ਸੀ ਜਦੋਂ ਮੈਂ ਗਰਭਵਤੀ ਸੀ ਤੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਵੀ । ਮੈਂ ਚੰਗਾ ਖਾਂਦੀ ਸੀ ਇਸੇ ਲਈ ਮੈਂ ਸਿਹਤਮੰਦ ਹਾਂ । ਇਹ ਸਭ ਕੁਝ ਉਹਨਾਂ ਲੋਕਾਂ ਲਈ ਹੈ ਜਿਹੜੇ ਸਚਾਈ ਜਾਨਣਾ ਚਾਹੁੰਦੇ ਹਨ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੀਰੂ ਬਾਜਵਾ ਨੇ ਆਪਣੀਆਂ ਜੁੜਵਾ ਧੀਆਂ ਦਾ ਨਾਂਅ ਆਲੀਆ ਤੇ ਅਕੀਰਾ ਰੱਖਿਆ ਹੈ ।

https://www.instagram.com/p/B-x_ztUBaVV/?igshid=e0bd9t0pcohf


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network