ਨੀਰੂ ਬਾਜਵਾ ਨੇ ਗੰਭੀਰ ਬਿਮਾਰੀ ਦਾ ਸਾਹਮਣਾ ਕਰ ਰਹੇ ਬੱਚੇ ਦੇ ਇਲਾਜ਼ ਦੀ ਚੁੱਕੀ ਜ਼ਿੰਮੇਵਾਰੀ, ਇਸ ਤਰ੍ਹਾਂ ਕਰ ਰਹੀ ਹੈ ਮਦਦ

Written by  Rupinder Kaler   |  July 30th 2020 01:16 PM  |  Updated: July 30th 2020 01:16 PM

ਨੀਰੂ ਬਾਜਵਾ ਨੇ ਗੰਭੀਰ ਬਿਮਾਰੀ ਦਾ ਸਾਹਮਣਾ ਕਰ ਰਹੇ ਬੱਚੇ ਦੇ ਇਲਾਜ਼ ਦੀ ਚੁੱਕੀ ਜ਼ਿੰਮੇਵਾਰੀ, ਇਸ ਤਰ੍ਹਾਂ ਕਰ ਰਹੀ ਹੈ ਮਦਦ

ਪੰਜਾਬੀ ਫ਼ਿਲਮਾਂ ਦੀ ਸੁਪਰ ਸਟਾਰ ਨੀਰੂ ਬਾਜਵਾ ਏਨੀਂ ਦਿਨੀਂ ਇੱਕ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਸੋਸ਼ਲ ਮੀਡੀਆ ਤੇ ਲਗਾਤਾਰ ਪੋਸਟਾਂ ਸ਼ੇਅਰ ਕਰ ਰਹੀ ਹੈ । ਆਰੀਅਨ ਨਾਂਅ ਦਾ ਇਹ ਬੱਚਾ Spinal Muscular Atrophy Type-1 ਵਰਗੀ ਬਿਮਾਰੀ ਨਾਲ ਲੜ ਰਿਹਾ ਹੈ, ਤੇ ਇਸ ਬਿਮਾਰੀ ਦੇ ਇਲਾਜ ਲਈ ਕਾਫੀ ਪੈਸਿਆਂ ਦੀ ਜ਼ਰੂਰਤ ਹੈ ਜਿਸ ਕਰਕੇ ਆਰੀਅਨ ਦੇ ਇਲਾਜ ਲਈ ਫ਼ੰਡ ਇਕੱਠਾ ਕਰਨ ਲਈ ਨੀਰੂ ਬਾਜਵਾ ਅੱਗੇ ਆਈ ਹੈ।

https://www.instagram.com/p/CDPfT2vhcD-/

ਨੀਰੂ ਲਗਾਤਾਰ ਸੋਸ਼ਲ ਮੀਡੀਆ 'ਤੇ ਪੋਸਟਾਂ ਤੇ ਬੱਚੇ ਦੇ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕਰ ਰਹੀ ਹੈ । ਇਸ ਤੋਂ ਇਲਾਵਾ ਉਸ ਨੇ ਕਈ ਪੰਜਾਬੀ ਕਲਾਕਾਰਾਂ ਨੂੰ ਟੈਗ ਕਰ ਮਦਦ ਦੀ ਅਪੀਲ ਕੀਤੀ ਹੈ। ਨੀਰੂ ਬਾਜਵਾ ਨੇ ਆਪਣੀ ਇਸ ਪੋਸਟ 'ਚ ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਬਾਬੂ ਮਾਨ, ਸੋਨਮ ਬਾਜਵਾ, ਐਮੀ ਵਿਰਕ, ਜਿੰਮੀ ਸ਼ੇਰਗਿੱਲ ਸਮੇਤ ਕਈ ਕਲਾਕਾਰਾਂ ਨੂੰ ਫ਼ੰਡ ਇਕੱਠਾ ਕਰਨ ਲਈ ਮਦਦ ਮੰਗੀ ਹੈ।

https://www.instagram.com/p/CDK-sCDBib2/

ਨੀਰੂ ਦੀ ਇਸ ਵੀਡੀਓ ਤੋਂ ਬਾਅਦ ਕਈ ਲੋਕਾ ਨੇ ਫ਼ੰਡ ਦੇ ਆਰੀਅਨ ਦੇ ਇਲਾਜ ਲਈ ਮਦਦ ਵੀ ਕਰ ਦਿੱਤੀ ਹੈ। ਇਲਾਜ ਲਈ 1.8 ਮਿਲੀਅਨ ਤੋਂ ਵੱਧ ਰਕਮ ਦੀ ਜ਼ਰੂਰਤ ਹੈ ਤੇ 1 ਮਿਲੀਅਨ ਦੇ ਕਰੀਬ ਫ਼ੰਡ ਇਕੱਠਾ ਹੋ ਵੀ ਚੁੱਕਿਆ ਹੈ।

https://www.instagram.com/p/CDIGCK_BjzD/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network