ਨੀਰੂ ਬਾਜਵਾ ਆਪਣੀ ਭੈਣ ਸਬਰੀਨਾ ਬਾਜਵਾ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਵੇਖੋ ਵੀਡੀਓ

written by Shaminder | October 05, 2022 11:00am

ਨੀਰੂ ਬਾਜਵਾ (Neeru Bajwa) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕ੍ਰਿਮੀਨਲ’ ਨੂੰ ਲੈ ਕੇ ਚਰਚਾ ‘ਚ ਹੈ । ਇਸ ਤੋਂ ਇਲਾਵਾ ਤਰਸੇਮ ਜੱਸੜ ਦੇ ਨਾਲ ਆਈ ਫ਼ਿਲਮ ‘ਮਾਂ ਦਾ ਲਾਡਲਾ’ ਨੂੰ ਵੀ ਕਾਫੀ ਵਧੀਆ ਰਿਸਪਾਂਸ ਮਿਲਿਆ ਹੈ । ਅਦਾਕਾਰਾ ਆਪਣੇ ਕੰਮ ‘ਚ ਕਾਫੀ ਰੁੱਝੀ ਹੋਈ ਹੈ । ਪਰ ਇਸ ਦੇ ਬਾਵਜੂਦ ਉਹ ਆਪਣੇ ਅਤੇ ਆਪਣੇ ਪਰਿਵਾਰ ਦੇ ਲਈ ਸਮਾਂ ਕੱਢ ਹੀ ਲੈਂਦੀ ਹੈ ।ਬੀਤੇ ਦਿਨ ਵੀ ਅਦਾਕਾਰਾ ਦੀ ਭੈਣ ਸਬਰੀਨਾ ਬਾਜਵਾ (Sabrina Bajwa)ਨੇ ਉਸ ਦੇ ਨਾਲ ਲੰਚ ਪਲਾਨ ਕੀਤਾ ।

Neeru Bajwa Image Source : Instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਭਤੀਜੀ ਮੁਸਕਾਨ ਗਰੇਵਾਲ ਨੇ ਖਰੀਦੀ ਨਵੀਂ ਕਾਰ, ਮੁਸਕਾਨ ਨੇ ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ

ਜਿਸ ਦਾ ਇੱਕ ਵੀਡੀਓ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੀ ਭੈਣ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੀ ਭੈਣ ਦਾ ਲੰਚ ਅਰੇਂਜ ਕਰਨ ਦੇ ਲਈ ਧੰਨਵਾਦ ਵੀ ਕੀਤਾ ਹੈ ।

Sabrina Bajwa- Image Source :instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦਾ ਟਾਈਟਲ ਟ੍ਰੈਕ ਰਿਲੀਜ਼, ਗੁਰਪ੍ਰੀਤ ਭੰਗੂ ਅਤੇ ਬਲਜਿੰਦਰ ਜੌਹਲ ਦੇ ਅੰਦਾਜ਼ ਨੇ ਦਰਸ਼ਕਾਂ ਦਾ ਜਿੱਤਿਆ ਦਿਲ

ਦਰਅਸਲ ਸਬਰੀਨਾ ਬਾਜਵਾ ਨੇ ਆਪਣੀ ਮਾਂ ਅਤੇ ਭੈਣ ਨੀਰੂ ਬਾਜਵਾ ਦੇ ਨਾਲ ਲੰਚ ਪਲਾਨ ਕੀਤਾ ਸੀ । ਜਿਸ ਦੀਆਂ ਤਸਵੀਰਾਂ ਸਬਰੀਨਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸਬਰੀਨਾ ਆਪਣੀ ਮਾਂ ਅਤੇ ਭੈਣ ਦੇ ਨਾਲ ਲੰਚ ਦਾ ਆਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ ।

Sabrina Bajwa, Image Source : Instagram

ਨੀਰੂ ਬਾਜਵਾ ਦੀ ਆਪਣੀਆਂ ਦੋਹਾਂ ਭੈਣਾਂ ਦੇ ਨਾਲ ਬਹੁਤ ਵਧੀਆ ਬਾਂਡਿੰਗ ਹੈ ਅਤੇ ਅਕਸਰ ਭੈਣਾਂ ਦੇ ਨਾਲ ਉਹ ਸਮਾਂ ਬਿਤਾਉਂਦੀ ਨਜ਼ਰ ਆ ਜਾਂਦੀ ਹੈ । ਨੀਰੂ ਬਾਜਵਾ ਹੋਰੀਂ ਤਿੰਨ ਭੈਣਾਂ ਹਨ । ਰੁਬੀਨਾ ਬਾਜਵਾ ਤਾਂ ਉਨ੍ਹਾਂ ਵਾਂਗ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹਨ । ਜਦੋਂਕਿ ਸਬਰੀਨਾ ਦਾ ਅਦਾਕਾਰੀ ਦੇ ਨਾਲ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ ਹੈ ।

 

View this post on Instagram

 

A post shared by Neeru Bajwa (@neerubajwa)

You may also like