ਜਿੰਮ ਜਾਣ ਤੋਂ ਪਹਿਲਾਂ ਕਿਸ ਤਰ੍ਹਾਂ ਕਰਦੀ ਹੈ ਨੀਰੂ ਬਾਜਵਾ ਵਾਰਮ ਅੱਪ,ਵੀਡੀਓ ਕੀਤਾ ਸਾਂਝਾ

written by Shaminder | December 05, 2019

ਨੀਰੂ ਬਾਜਵਾ ਨੇ ਆਪਣੀ ਧੀ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਨ੍ਹਾਂ ਦੀ ਭੈਣ ਸਬਰੀਨਾ ਬਾਜਵਾ ਅਤੇ ਉਨ੍ਹਾਂ ਦੀ ਧੀ ਅਨਾਇਆ ਨਜ਼ਰ ਆ ਰਹੀ ਹੈ ।ਇਹ ਦੋਵੇਂ ਜੈਸਮੀਨ ਸੈਂਡਲਾਸ ਅਤੇ ਅੰਮ੍ਰਿਤ ਮਾਨ ਦੇ ਗੀਤ 'ਬੰਬ ਜੱਟ' 'ਤੇ ਡਾਂਸ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਦਰਅਸਲ ਇਹ ਦੋਵੇਂ ਐਕਸਰਸਾਈਜ਼ ਤੋਂ ਪਹਿਲਾਂ ਵਾਰਮ ਅੱਪ ਕਰ ਰਹੀਆਂ ਹਨ ।

[embed]https://www.instagram.com/p/B5p13oHFbP2/[/embed]

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਨੀਰੂ ਬਾਜਵਾ ਨੇ ਲਿਖਿਆ ਕਿ "ਜਿੰਮ ਜਾਣ ਤੋਂ ਪਹਿਲਾਂ ਕਿਵੇਂ ਉਹ ਵਾਰਮ ਅੱਪ ਕਰਦੀਆਂ ਹਨ,ਮੇਰੀਆਂ ਕੁੜੀਆਂ!ਇਸ ਵੀਡੀਓ ਨੂੰ ਨੀਰੂ ਬਾਜਵਾ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ ਅਤੇ ਲਗਾਤਾਰ ਇਸ 'ਤੇ ਕਮੈਂਟ ਕਰ ਰਹੇ ਹਨ । ਨੀਰੂ ਬਾਜਵਾ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਆਪਣੇ ਫੈਨਸ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ ।

[embed]https://www.instagram.com/p/B5qsPrmBxxP/[/embed]

ਨੀਰੂ ਬਾਜਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਕਈ ਹਿੱਟ ਫ਼ਿਲਮਾਂ ਪਾਲੀਵੁੱਡ ਨੂੰ ਦੇ ਚੁੱਕੇ ਹਨ । ਜਿਨ੍ਹਾਂ 'ਚ ਜੱਟ ਐਂਡ ਜੂਲੀਅਟ,ਛੜਾ,ਲੌਂਗ ਲਾਚੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਹੁਣ ਉਹ ਆਪਣੇ ਕਈ ਪ੍ਰਾਜੈਕਟਸ 'ਚ ਰੁੱਝੇ ਹੋਏ ਹਨ ਅਤੇ ਲਗਾਤਾਰ ਫ਼ਿਲਮ ਇੰਡਸਟਰੀ 'ਚ ਸਰਗਰਮ ਹਨ ।

[embed]https://www.instagram.com/p/B5hnSgjlQvA/[/embed]

ਇਸ ਤੋਂ ਪਹਿਲਾਂ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਦੀਆਂ ਫ਼ਿਲਮਾਂ ਤੋਂ ਹੀ ਕੀਤੀ ਸੀ ।

 

You may also like