ਨੀਰੂ ਬਾਜਵਾ ਨੇ ਆਪਣੀ ਭੈਣ ਸਬਰੀਨਾ ਬਾਜਵਾ ਦੇ ਬਰਥਡੇ ‘ਤੇ ਸਾਂਝਾ ਕੀਤਾ ਵੀਡੀਓ

written by Shaminder | September 10, 2021

ਨੀਰੂ ਬਾਜਵਾ  (Neeru Bajwa ) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਅਦਾਕਾਰਾ ਨੇ ਆਪਣੀ ਭੈਣ ਸਬਰੀਨਾ ਬਾਜਵਾ (Sabrina Bajwa) ਦੇ ਜਨਮ ਦਿਨ ‘ਤੇ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਬਾਜਵਾ ਆਪਣੀ ਭੈਣ ਦਾ ਜਨਮ ਦਿਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਨੀਰੂ ਬਾਜਵਾ ਨੇ ਲਿਖਿਆ ਕਿ ‘ਲਵ ਯੂ ਸਬਰੀਨਾ ਬਾਜਵਾ ਜਨਮ ਦਿਨ ਮੁਬਾਰਕ ।

Sabrina And Neeru -min Image From Instagram

ਰੱਬ ਨੇ ਤੈਨੂੰ ਮੇਰੀ ਭੈਣ ਵਜੋਂ ਚੁਣਿਆ ਹੈ…ਮੈਂ ਤੈਨੂੰ ਆਪਣੀ ਸਭ ਤੋਂ ਵਧੀਆ ਦੋਸਤ ਵੱਜੋਂ ਚੁਣਿਆ ਹੈ’ । ਇਸ ਵੀਡੀਓ ‘ਤੇ ਕਮੈਂਟਸ ਕਰ ਕੇ ਨੀਰੂ ਬਾਜਵਾ ਦੇ ਪ੍ਰਸ਼ੰਸਕ ਵੀ ਉਸ ਦੀ ਭੈਣ ਦੇ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਨੀਰੂ ਬਾਜਵਾ ਤੋਂ ਇਲਾਵਾ ਸਬਰੀਨਾ ਬਾਜਵਾ ਨੇ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ ।

 

View this post on Instagram

 

A post shared by Neeru Bajwa (@neerubajwa)

ਜਿਸ ‘ਚ ਉਹ ਨੀਰੂ ਬਾਜਵਾ ਦੇ ਨਾਲ ਨਜ਼ਰ ਆ ਰਹੀ ਹੈ । ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ ।

Neeru-min Image From Instagram

ਉਨ੍ਹਾਂ ਨੇ ਆਪਣੀ ਫ਼ਿਲਮ ‘ਕਲੀ ਜੋਟਾ’ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕਰ ਦਿੱਤਾ ਹੈ । ਨੀਰੂ ਬਾਜਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਦੀਆਂ ਫ਼ਿਲਮਾਂ ਦੇ ਨਾਲ ਕੀਤੀ ਸੀ ।ਪਰ ਬਾਲੀਵੁੱਡ ਦੀਆਂ ਫ਼ਿਲਮਾਂ ਤੋਂ ਕਿਨਾਰਾ ਕਰਨ ਤੋਂ ਬਾਅਦ ਉਹ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ ।

 

0 Comments
0

You may also like