ਨੀਰੂ ਬਾਜਵਾ ਇਸ ਬੱਚੇ ਦੀ ਮਦਦ ਲਈ ਆਏ ਅੱਗੇ, ਖਤਰਨਾਕ ਬਿਮਾਰੀ ਨਾਲ ਜੰਗ ਲੜ ਰਿਹਾ ਇਹ ਪੰਜਾਬੀ ਬੱਚਾ
ਪੰਜਾਬੀ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦੋ ਵੀਡੀਜ਼ ਸ਼ੇਅਰ ਕੀਤੀਆਂ ਨੇ ।
ਦੱਸ ਦਈਏ ਇੱਕ ਛੋਟਾ ਬੱਚਾ ਜਿਸਦਾ ਨਾਂਅ Aryan Deol ਉਹ ਇੱਕ ਖਤਰਨਾਕ ਬਿਮਾਰੀ ਦੇ ਨਾਲ ਜੰਗ ਲੜ ਰਿਹਾ ਹੈ ।
ਨੀਰੂ ਬਾਜਵਾ ਨੇ ਵੀਡੀਓ ਦੇ ਰਾਹੀਂ ਦੱਸਿਆ ਹੈ ਕਿ ਇਹ ਪੰਜਾਬੀ ਬੱਚਾ Type 1 Spinal Muscular Atrophy (SMA) ਨਾਂ ਦੀ ਬਿਮਾਰੀ ਨਾਲ ਜੂਝ ਰਿਹਾ ਹੈ । ਨੀਰੂ ਬਾਜਵਾ ਨੇ ਆਪਣੇ ਫ਼ਿਲਮੀ ਸਹਿ-ਕਲਾਕਾਰਾਂ ਨੂੰ ਵੀ ਮਦਦ ਕਰਨ ਲਈ ਕਿਹਾ ਹੈ । ਉਨ੍ਹਾਂ ਨੇ ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਬੱਬੂ ਮਾਨ, ਐਮੀ ਵਿਰਕ, ਗੁਰਦਾਸ ਮਾਨ, ਸੋਨਮ ਬਾਜਵਾ, ਬਿੰਨੂ ਢਿੱਲੋਂ, ਪਰਮੀਸ਼ ਵਰਮਾ, ਤਰਸੇਮ ਜੱਸੜ ਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੂੰ ਟੈੱਗ ਕੀਤਾ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਦਰਸ਼ਕਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਇਸ ਪੰਜਾਬੀ ਬੱਚੇ ਦੀ ਮਦਦ ਕਰੋ ।