
ਨੀਰੂ ਬਾਜਵਾ (Neeru Bajwa) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਨੀਰੂ ਬਾਜਵਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਨੀਰੂ ਬਾਜਵਾ ਨੇ ਲਿਖਿਆ ਕਿ ‘ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕਿਵੇਂ ਤੁਹਾਨੂੰ ਦੱਸਾਂ ਇਹ ਗਾਣਾ ਸੁਣ ਕੇ ਮੈਂ ਕੀ ਮਹਿਸੂਸ ਕੀਤਾ, ਨਿਸ਼ਬਦ । ਨੀਰੂ ਬਾਜਵਾ ਸਿਰਫ ਤੁਹਾਡੇ ਪਿਆਰ ਕਰਕੇ ਆ। ਮੈਂ ਕੁਝ ਨਹੀਂ ਹਾਂ ।
ਹੋਰ ਪੜ੍ਹੋ : ਕਰੋੜਾਂ ਦੇ ਆਲੀਸ਼ਨ ਮਕਾਨ ਦੀ ਮਾਲਕਣ ਹੈ ਨੀਰੂ ਬਾਜਵਾ, ਕਮਾਈ ਜਾਣ ਕੇ ਹੋ ਜਾਓਗੇ ਹੈਰਾਨ
ਥੈਂਕ ਯੂ ਵਾਹਿਗੁਰੂ ਜੀ ਥੈਂਕ ਯੂ ਮੇਰੇ ਫੈਨਸ ਦਾ, ਪਰਿਵਾਰ ਦਾ । ਮੈਂ ਬਹੁਤ ਇਮੋਸ਼ਨਲ ਹੋ ਗਈ ਇਹ ਗਾਣਾ ਦੇਖ ਕੇ ਅਤੇ ਸੁਣ ਕੇ’ । ਦੱਸ ਦਈਏ ਕਿ ਇਹ ਗੀਤ ਅਮਨਿੰਦਰ ਭੰਗੂ ਨੇ ਗਾਇਆ ਹੈ । ਇਸ ਵੀਡੀਓ ‘ਚ ਨੀਰੂ ਬਾਜਵਾ ਦੀਆਂ ਪੰਜਾਬੀ ਇੰਡਸਟਰੀ ‘ਚ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੀਆਂ ਤਸਵੀਰਾਂ ਹਨ ।

ਹੋਰ ਪੜ੍ਹੋ : ਨੀਰੂ ਬਾਜਵਾ ਸੱਸ ਦੇ ਨਾਲ ਘਰ ਦੇ ਕੰਮਾਂ ‘ਚ ਮਦਦ ਕਰਦੀ ਆਈ ਨਜ਼ਰ, ਵੇਖੋ ਸੱਸ ਨੂੰਹ ਦੀ ਗੌਸਿਪ ਦਾ ਪਿਆਰਾ ਜਿਹਾ ਵੀਡੀਓ
ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ । ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਪਰ ਬਾਲੀਵੁੱਡ ‘ਚ ਉਨ੍ਹਾਂ ਦਾ ਐਕਸਪੀਰੀਅੰਸ ਕੁਝ ਜ਼ਿਆਦਾ ਵਧੀਆ ਨਹੀਂ ਸੀ ਰਿਹਾ ।

ਜਿਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਤੋਂ ਹਮੇਸ਼ਾ ਤੋਂ ਕਿਨਾਰਾ ਕਰ ਲਿਆ ਸੀ ।ਨੀਰੂ ਬਾਜਵਾ ਜਲਦ ਹੀ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ । ਜਿਸ ਦਾ ਖੁਲਾਸਾ ਅਦਾਕਾਰਾ ਨੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਸਾਂਝਾ ਕਰਦੇ ਹੋਏ ਕੀਤਾ ਸੀ ।
View this post on Instagram