ਨੀਰੂ ਬਾਜਵਾ ਨੇ ਆਪਣੀ ਬੇਟੀਆਂ ਨੂੰ ਯਾਦ ਕਰਦੇ ਹੋਏ ਸਾਂਝਾ ਕੀਤਾ ਇਹ ਪਿਆਰਾ ਜਿਹਾ ਵੀਡੀਓ

written by Lajwinder kaur | April 29, 2022

Punjabi entertainment news: ਅਦਾਕਾਰਾ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਏਨੀਂ ਦਿਨੀਂ ਉਹ ਆਪਣੇ ਕੰਮ ਕਰਕੇ ਪੰਜਾਬ ਆਈ ਹੋਈ ਹੈ। ਉਹ ਆਪਣੀ ਬੇਟੀਆਂ ਦੀ ਯਾਦ ਸਤਾਅ ਰਹੀ ਹੈ। ਆਪਣੀ ਬੱਚੀਆਂ ਨੂੰ ਯਾਦ ਕਰਦੇ ਹੋਏ ਨੀਰੂ ਨੇ ਇੱਕ ਬਹੁਤ ਹੀ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ।

ਹੋਰ ਪੜ੍ਹੋ : ‘ਪੱਗ ਤੇ ਫੁਲਕਾਰੀ’ ਦੀ ਬਾਤਾਂ ਪਾਉਂਦਾ ਫ਼ਿਲਮ ‘Main Te Bapu’ ਦਾ ਨਵਾਂ ਗੀਤ ਰਣਜੀਤ ਬਾਵਾ ਦੀ ਆਵਾਜ਼ ‘ਚ ਹੋਇਆ ਰਿਲੀਜ਼

ਇਸ ਵੀਡੀਓ 'ਚ ਨੀਰੂ ਬਾਜਵਾ ਦੀਆਂ ਵੱਡੀ ਬੇਟੀ ਤੇ ਜੁੜਵਾ ਬੇਟੀਆਂ ਆਲੀਆ ਅਤੇ ਅਕੀਰਾ ਵੀ ਨਜ਼ਰ ਆ ਰਹੀਆਂ ਹਨ। ਇਸ ਵੀਡੀਓ ਚ ਦੇਖ ਸਕਦੇ ਹੋਏ ਨੀਰੂ ਦੀ ਵੱਡੀ ਧੀ Ananya ਆਪਣੀ ਦੋਵੇਂ ਛੋਟੀ ਭੈਣਾਂ ਦੀ ਦੇਖਭਾਲ ਕਰਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

gurnam bhullar and neeru bajwa kokka

ਇਸ ਵੀਡੀਓ ‘ਚ ਤਿੰਨੋ ਬੱਚੀਆਂ ਦਾ ਕਿਊਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਬੱਚੀਆਂ ਦੀ ਤਾਰੀਫ ਕਰ ਰਹੇ ਹਨ। ਇਸ ਵੀਡੀਓ ਨੂੰ ਨੀਰੂ ਨੇ ਹਿੰਦੀ ਗੀਤ ‘ਫੂਲੋ ਕਾ ਤਾਰੋਂ ਕਾ ਸਭ ਕਹਿਨਾ ਹੈ’ ਦੇ ਨਾਲ ਅਪਲੋਡ ਕੀਤਾ ਹੈ, ਜੋ ਕਿ ਇਸ ਵੀਡੀਓ ਨੂੰ ਹੋਰ ਵੀ ਜ਼ਿਆਦਾ ਖ਼ੂਬਸੂਰਤ ਬਣਾ ਰਿਹਾ ਹੈ।

neeru

ਜੇ ਗੱਲ ਕਰੀਏ ਨੀਰੂ ਬਾਜਵਾ ਦੀ ਤਾਂ ਉਹ ਏਨੀਂ ਦਿਨੀਂ ਆਪਣੀ ਕੋਕਾ ਫ਼ਿਲਮ ਦੀ ਪ੍ਰਮੋਸ਼ਨ ਚ ਲੱਗ ਹੋਈ ਹੈ, ਇਸ ਫ਼ਿਲਮ ਚ ਉਹ ਗੁਰਨਾਮ ਭੁੱਲਰ ਦੇ ਨਾਲ ਨਜ਼ਰ ਆਉਵੇਗੀ। ਇਸ ਤੋਂ ਇਲਾਵਾ ਨੀਰੂ ਬਾਜਵਾ ਦੀ ਝੋਲੀ ਕਈ ਫ਼ਿਲਮਾਂ ਜਿਵੇਂ ਕਲੀ ਜੋਟਾ, ਸਨੋਅਮੈੱਨ,  Laung Laachi 2  ਆਦਿ। ਇਸ ਤੋਂ ਇਲਾਵਾ ਉਹ ਹਾਲੀਵੁੱਡ ਫ਼ਿਲਮ 'ਚ ਵੀ ਨਜ਼ਰ ਆਵੇਗੀ। ਸੋਸ਼ਲ ਮੀਡੀਆ ਉੱਤੇ ਨੀਰੂ ਬਾਜਵਾ ਦੀ ਚੰਗੀ ਫੈਨ ਫਾਲਵਿੰਗ ਹੈ।

ਹੋਰ ਪੜ੍ਹੋ : ਕਾਲੇ ਰੰਗ ਦੇ ਸੂਟ ‘ਚ ਸਪਨਾ ਚੌਧਰੀ ਨੇ ਹਰਿਆਣਵੀਂ ਡਾਂਸ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਸਪਨਾ ਦੇ ਡਾਂਸ ਨੇ ਵਧਾਇਆ ਸੋਸ਼ਲ ਮੀਡੀਆ ਦਾ ਤਾਪਮਾਨ, ਦੇਖੋ ਵੀਡੀਓ

 

 

View this post on Instagram

 

A post shared by Neeru Bajwa (@neerubajwa)

You may also like