Advertisment

ਨੀਰੂ ਬਾਜਵਾ ਦੀ ਜੁੜਵਾ ਧੀਆਂ ਪੰਜਾਬੀ ਗੀਤ ‘ਜੀਨ’ ਉੱਤੇ ਡਾਂਸ ਕਰਦੀਆਂ ਆਈਆਂ ਨਜ਼ਰ, ਦੇਖੋ ਵੀਡੀਓ

author-image
By Lajwinder kaur
New Update
ਨੀਰੂ ਬਾਜਵਾ ਦੀ ਜੁੜਵਾ ਧੀਆਂ ਪੰਜਾਬੀ ਗੀਤ ‘ਜੀਨ’ ਉੱਤੇ ਡਾਂਸ ਕਰਦੀਆਂ ਆਈਆਂ ਨਜ਼ਰ, ਦੇਖੋ ਵੀਡੀਓ
Advertisment
ਪੰਜਾਬੀ ਫ਼ਿਲਮੀ ਇੰਡਸਟਰੀ ਦੀ ਖ਼ੂਬਸੂਰਤ ਅਤੇ ਸੁਪਰ ਫਿੱਟ ਅਦਾਕਾਰਾ ਨੀਰੂ ਬਾਜਵਾ Neeru Bajwa ਜੋ ਕਿ ਏਨੀਂ ਦਿਨੀਂ ਆਪਣੀ ਫ਼ਿਲਮ ‘ਪਾਣੀ ‘ਚ ਮਧਾਣੀ’ ਕਰਕੇ ਖੂਬ ਸੁਰਖੀਆਂ ਵਟੋਰ ਰਹੀ ਹੈ । ਨੀਰੂ ਬਾਜਵਾ ਸੋਸ਼ਲ ਮੀਡੀਆ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਜੁੜਵਾ ਧੀਆਂ ਦੀ ਇੱਕ ਕਿਊਟ ਜਿਹੀ ਵੀਡੀਓ ਸ਼ੇਅਰ ਕੀਤੀ ਹੈ।
Advertisment
ਹੋਰ ਪੜ੍ਹੋ : ਅੱਜ ਹੈ ਅਦਾਕਾਰਾ ਉਪਾਸਨਾ ਸਿੰਘ ਦੀ ਵੈਡਿੰਗ ਐਨੀਵਰਸਿਰੀ, ਆਪਣੇ ਪਤੀ ਨੀਰਜ ਭਾਰਦਵਾਜ ਦੇ ਨਾਲ ਪਿਆਰੀ ਜਿਹੀ ਤਸਵੀਰ ਪੋਸਟ ਕਰਕੇ ਕੀਤਾ ਵਿਸ਼ Neeru-Rubina Bajwa ਇਸ ਵੀਡੀਓ ‘ਚ ਉਹ ਆਪਣੀ ਟਵਿਨਸ ਬੇਟੀਆਂ ਦੇ ਨਾਲ ਨਜ਼ਰ ਆ ਰਹੀ ਹੈ। ਵੀਡੀਓ ‘ਚ ਦੇਖ ਸਕਦੇ ਹੋ ਆਲੀਆ ਤੇ ਅਕੀਰਾ ਆਪਣੀ ਮੰਮੀ ਨੀਰੂ ਬਾਜਵਾ ਦੇ ਗੀਤ ਜੀਨ ਉੱਤੇ ਡਾਂਸ ਕਰ ਰਹੀਆਂ ਹਨ। ਦੱਸ ਦਈਏ ‘ਜੀਨ’ ਗੀਤ ‘ਪਾਣੀ ‘ਚ ਮਧਾਣੀ’ ਫ਼ਿਲਮ ਦਾ ਹੀ ਹੈ। ਜੁੜਵਾ ਧੀਆਂ ਦਾ ਇਹ ਕਿਊਟ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਦਰਸ਼ਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ। ਹੋਰ ਪੜ੍ਹੋ : ਪੰਜਾਬੀ ਗਾਇਕ ਕਮਲ ਖ਼ਾਨ ਬਣੇ ਪਿਤਾ, ਪਹਿਲੀ ਵਾਰ ਆਪਣੀ ਧੀ ਦੀ ਤਸਵੀਰ ਕੀਤੀ ਸਾਂਝੀ, ਕਲਾਕਾਰ ਵੀ ਦੇ ਰਹੇ ਨੇ ਵਧਾਈਆਂ ਹਾਲ ਹੀ ‘ਚ ਨੀਰੂ ਬਾਜਵਾ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਦਾ ਅਨੰਦ ਲੈ ਰਹੀ ਸੀ। ਉਨ੍ਹਾਂ ਨੇ ਆਪਣੇ ਹੋਣ ਵਾਲੇ ਜੀਜੇ ਅਤੇ ਭੈਣ ਰੁਬੀਨਾ ਬਾਜਵਾ ਦੇ ਨਾਲ ਇਨ੍ਹਾਂ ਛੁੱਟੀਆਂ ਦਾ ਅਨੰਦ ਲਿਆ। ਹਾਲ ਹੀ ‘ਚ ਉਨ੍ਹਾਂ ਦੀ ਭੈਣ ਰੁਬੀਨਾ ਦੀ ਕੁੜਮਾਈ ਹੋਈ ਹੈ। ਨੀਰੂ ਬਾਜਵਾ ਦੀ ਛੋਟੀ ਭੈਣ ਰੁਬੀਨਾ ਬਾਜਵਾ ਵੀ ਪੰਜਾਬੀ ਫ਼ਿਲਮਾਂ ਦੇ ਨਾਲ ਜੁੜੀ ਹੋਈ ਹੈ।
Advertisment
Neeru Image Source: Instagram ਦੱਸ ਦਈਏ ਨੀਰੂ ਬਾਜਵਾ ਪੰਜਾਬੀ ਫ਼ਿਲਮੀ ਜਗਤ ਦੀ ਟਾਪ ਅਦਾਕਾਰਾਂ ‘ਚੋਂ ਇੱਕ ਹੈ। ਇਸ ਤੋਂ ਇਲਾਵਾ ਉਹ ਆਪਣੇ ਬ੍ਰਾਂਡ ਹੇਠ ਪੰਜਾਬੀ ਫ਼ਿਲਮਾਂ ਨੂੰ ਬਣਾ ਵੀ ਰਹੀ ਹੈ। ਜੇ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਝੋਲੀ ਕਈ ਹੋਰ ਫ਼ਿਲਮ ਜਿਵੇਂ ਫੱਟੇ ਦਿੰਦੇ ਚੱਕ ਪੰਜਾਬੀ, ਸਨੋਅਮੈੱਨ, ਕੋਕਾ, ਕਲੀ ਜੋਟਾ ਅਤੇ ਕਈ ਹੋਰ ਫ਼ਿਲਮਾਂ ਨੇ। ਏਹੀ ਨਹੀਂ ਉਹ ਬਹੁਤ ਜਲਦ ਹਾਲੀਵੁੱਡ ਫ਼ਿਲਮ ‘ਚ ਵੀ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਉਹ ਟੀਵੀ ਅਤੇ ਬਾਲੀਵੁੱਡ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ।
 
View this post on Instagram
 

A post shared by Neeru Bajwa (@neerubajwa)

Advertisment

Stay updated with the latest news headlines.

Follow us:
Advertisment
Advertisment
Latest Stories
Advertisment