ਗਾਇਕਾ ਨੀਤੀ ਮੋਹਨ Sa Re Ga Ma Pa Lil Champs 9 ਮੁੜ ਬਤੌਰ ਜੱਜ ਆਵੇਗੀ ਨਜ਼ਰ

written by Pushp Raj | September 01, 2022

Sa Re Ga Ma Pa Lil Champs : ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੀਤੀ ਮੋਹਨ ਲੰਮੇਂ ਸਮੇਂ ਬਾਅਦ ਮੁੜ ਟੀਵੀ ਸ਼ੋਅ 'ਸਾ ਰੇ ਗਾ ਮਾ ਪਾ ਲਿਟਲ ਚੈਂਪਸ 'ਵਿੱਚ ਨਜ਼ਰ ਆਉਣ ਵਾਲੀ ਹੈ। ਗਾਇਕਾ ਨੀਤੀ ਮੋਹਨ ਮਾਂ ਬਨਣ ਮਗਰੋਂ ਲੰਮੇਂ ਸਮੇਂ ਤੋਂ ਬਾਅਦ 'ਸਾ ਰੇ ਗਾ ਮਾ ਪਾ ਲਿਟਲ ਚੈਂਪਸ ਸੀਜਨ 9' ਰਾਹੀਂ ਮੁੜ ਵਾਪਸੀ ਕਰਨ ਲਈ ਤਿਆਰ ਹੈ।

Image Source: Instagram

ਹੁਣ ਖਬਰਾਂ ਹਨ ਕਿ ਨੀਤੀ ਮੋਹਨ 'ਸਾ ਰੇ ਗਾ ਮਾ ਪਾ ਲਿਟਲ ਚੈਂਪਸ ਸੀਜਨ 9' ਰਾਹੀਂ ਮੁੜ ਟੀਵੀ 'ਤੇ ਵਾਪਸੀ ਕਰ ਰਹੀ ਹੈ। ਇਸ ਸ਼ੋਅ ਵਿੱਚ ਉਹ ਮਸ਼ਹੂਰ ਬਾਲੀਵੁੱਡ ਗਾਇਕ ਸ਼ੰਕਰ ਮਹਾਦੇਵਨ ਅਤੇ ਅਨੁ ਮਲਿਕ ਦੇ ਨਾਲ ਸ਼ੋਅ ਜੱਜ ਕਰਦੀ ਹੋਈ ਨਜ਼ਰ ਆਵੇਗੀ।

ਹਾਲ ਹੀ ਵਿੱਚ ਨੀਤੀ ਮੋਹਨ ਨੂੰ 'ਸਾ ਰੇ ਗਾ ਮਾ ਪਾ ਲਿਟਲ ਚੈਂਪਸ ' ਦੇ ਸੈਟ ਉੱਤੇ ਸਪਾਟ ਕੀਤਾ ਗਿਆ ਸੀ। ਇਥੇ ਉਹ ਭਾਰਤੀ ਸਿੰਘ ਗਦੇ ਨਾਲ ਸਕੂਲ ਡਰੈਸ ਵਿੱਚ ਨਜ਼ਰ ਆਈ। ਇਸ ਦੌਰਾਨ ਨੀਤੀ ਬੇਹੱਦ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆਈ।

ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਨੀਤੀ ਨੇ ਕਿਹਾ ਕਿ ਉਸ ਨੂੰ ਰਿਐਲਿਟੀ ਸ਼ੋਅ ਦਾ ਹਿੱਸਾ ਬਣ ਕੇ ਬਹੁਤ ਮਜ਼ਾ ਆਉਂਦਾ ਹੈ। ਨੀਤੀ ਨੇ ਕਿਹਾ, "ਮੈਨੂੰ ਇਨ੍ਹਾਂ ਸ਼ੋਅਜ਼ ਰਾਹੀਂ ਨਵੀਂ ਪ੍ਰਤਿਭਾ ਦੇਖਣ ਨੂੰ ਮਿਲਦੀ ਹੈ ਅਤੇ ਇਹੀ ਮੈਨੂੰ ਸਭ ਤੋਂ ਵੱਧ ਪਸੰਦ ਹੈ। ਇਸ ਸ਼ੋਅ ਨਾਲ ਵੀ, ਮੈਂ ਸਾਡੇ ਦੇਸ਼ ਵਿੱਚ ਅਦਭੁਤ ਪ੍ਰਤਿਭਾ ਦਾ ਗਵਾਹ ਬਣ ਸਕਾਂਗੀ। ਮੈਨੂੰ ਖੁਸ਼ੀ ਹੈ ਕਿ ਮੈਂ ਉਨ੍ਹਾਂ ਨੂੰ ਲਾਈਵ ਦੇਖ ਸਕਾਂਗੀ।"

Image Source: Instagram

ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਬਾਰੇ ਗੱਲਬਾਤ ਕਰਦੇ ਹੋਏ ਨੀਤੀ ਮੋਹਨ ਨੇ ਕਿਹਾ ਕਿ ਕਈ ਸਾਲ ਪਹਿਲਾਂ ਮੈਂ ਵੀ ਇੱਕ ਸਿੰਗਿਗ ਸ਼ੋਅ ਵਿੱਚ ਇੱਕ ਪ੍ਰਤੀਭਾਗੀ ਸੀ, ਇਸ ਲਈ ਮੈਂ ਪੂਰੀ ਤਰ੍ਹਾਂ ਸਮਝਦੀ ਹਾਂ ਕਿ ਇਸ ਦੌਰਾਨ ਬੱਚੇ ਕੀ ਮਹਿਸੂਸ ਕਰਦੇ ਹਨ ਅਤੇ ਉਹ ਕਿਸ ਤਰ੍ਹਾਂ ਦੇ ਤਣਾਅ ਵਿੱਚੋਂ ਲੰਘਦੇ ਹਨ। ਮੈਂ ਉਨ੍ਹਾਂ ਨਾਲ ਪੂਰੀ ਤਰ੍ਹਾਂ ਸਬੰਧਤ ਹਾਂ।"

ਦੱਸਣਯੋਗ ਹੈ ਕਿ ਪਿਛਲੇ ਅੱਠ ਸੀਜ਼ਨਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਦੇ ਚੱਲਦੇ ਹੁਣ ZEE tv ਆਪਣੇ ਪ੍ਰਸਿੱਧ ਸ਼ੋਅ ਸਾਰੇਗਾਮਾਪਾ ਲਿਟਲ ਚੈਂਪਸ ਦਾ 9ਵਾਂ ਸੀਜ਼ਨ ਲਾਂਚ ਕਰਨ ਜਾ ਰਿਹਾ ਹੈ। ਸਾ ਰੇ ਗਾ ਮਾ ਪਾ ਲਿਲ ਚੈਂਪਸ ਸੀਜ਼ਨ 9 ਦੇ ਆਡੀਸ਼ਨ ਪਹਿਲਾਂ ਹੀ ਦੇਸ਼ ਭਰ ਵਿੱਚ ਸ਼ੁਰੂ ਹੋ ਚੁੱਕੇ ਹਨ।

Image Source: Instagram

ਹੋਰ ਪੜ੍ਹੋ : ਫ਼ਿਲਮ 'ਬ੍ਰਹਮਾਸਤਰ' 'ਚ ਸ਼ਾਹਰੁਖ ਖ਼ਾਨ ਨਿਭਾਉਣਗੇ ਖ਼ਾਸ ਕਿਰਦਾਰ, ਮੌਨੀ ਰਾਏ ਨੇ ਕੀਤਾ ਖੁਲਾਸਾ

ਦੱਸ ਦੇਈਏ ਕਿ ਭਾਰਤੀ ਸਿਨੇਮਾ ਦੇ ਸਿੰਗਿੰਗ ਸੁਪਰਸਟਾਰ ਨੀਤੀ ਮੋਹਨ ਇੰਡਸਟਰੀ ਦੇ ਸਭ ਤੋਂ ਪ੍ਰਤਿਭਾਸ਼ਾਲੀ ਅਤੇ ਪ੍ਰਸਿੱਧ ਸਿਤਾਰਿਆਂ ਚੋਂ ਇੱਕ ਹੈ। ਨੀਤੀ ਨੇ ਹੁਣ ਤੱਕ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਹਿੱਟ ਗੀਤ ਗਾਏ ਹਨ। ਫੈਨਜ਼ ਉਸ ਦੇ ਗੀਤਾਂ ਨੂੰ ਸੁਨਣਾ ਬਹੁਤ ਪਸੰਦ ਕਰਦੇ ਹਨ।

 

View this post on Instagram

 

A post shared by ZEE TV (@zeetv)

You may also like