ਫ਼ਿਲਮ 'ਬ੍ਰਹਮਾਸਤਰ' 'ਚ ਸ਼ਾਹਰੁਖ ਖ਼ਾਨ ਨਿਭਾਉਣਗੇ ਖ਼ਾਸ ਕਿਰਦਾਰ, ਮੌਨੀ ਰਾਏ ਨੇ ਕੀਤਾ ਖੁਲਾਸਾ

written by Pushp Raj | September 01, 2022

Shah Rukh Khan in Brahmastra: ਬਾਲੀਵੁੱਡ ਅਦਾਕਾਰਾ ਮੌਨੀ ਰਾਏ ਜਲਦ ਹੀ ਆਪਣੀ ਆਉਣ ਵਾਲੀ ਫ਼ਿਲਮ 'ਬ੍ਰਹਮਾਸਤਰ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਵੇਗੀ। ਮੌਨੀ ਰਾਏ ਇਸ ਫ਼ਿਲਮ ਵਿੱਚ ਰਣਬੀਰ ਤੇ ਆਲਿਆ ਦੇ ਨਾਲ ਨਜ਼ਰ ਆਵੇਗੀ। ਹੁਣ ਮੌਨੀ ਰਾਏ ਇਹ ਪੁਸ਼ਟੀ ਕੀਤੀ ਹੈ ਕਿ ਇਸ ਫ਼ਿਲਮ ਵਿੱਚ ਸ਼ਾਹਰੁਖ ਖ਼ਾਨ ਵੀ ਇੱਕ ਖ਼ਾਸ ਕਿਰਦਾਰ ਨੂੰ ਨਿਭਾਉਦੇ ਹੋਏ ਨਜ਼ਰ ਆਉਣਗੇ।

Image Source: Instagram

ਦੱਸ ਦਈਏ ਕਿ ਆਲਿਆ ਭੱਟ ਅਤੇ ਰਣਬੀਰ ਕਪੂਰ ਸਟਾਰਰ ਫ਼ਿਲਮ 'ਬ੍ਰਹਮਾਸਤਰ' 9 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਾਫੀ ਚਰਚਾ ਵਿੱਚ ਹੈ। ਆਯਾਨ ਮੁਖ਼ਰਜੀ ਵੱਲੋ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਨਾਗਾਰਜੁਨ, ਅਮਿਤਾਭ ਬੱਚਨ ਅਤੇ ਮੌਨੀ ਰਾਏ ਨਜ਼ਰ ਆਉਣਗੇ। ਹੁਣ, ਮੌਨੀ ਰਾਏ ਨੇ ਇਸ ਫ਼ਿਲਮ ਵਿੱਚ ਸ਼ਾਹਰੁਖ ਖਾਨ ਦੇ ਕੈਮਿਓ ਰੋਲ ਹੋਣ ਦੀ ਪੁਸ਼ਟੀ ਕੀਤੀ ਹੈ।

ਮੌਨੀ ਰਾਏ ਨੇ ਕਿਹਾ ਕਿ ਉਹ ਫ਼ਿਲਮ 'ਬ੍ਰਹਮਾਸਤਰ' 'ਚ ਖ਼ਾਸ ਭੂਮਿਕਾ 'ਚ ਨਜ਼ਰ ਆਵੇਗੀ। ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ, ਮੌਨੀ ਨੇ ਕਿਹਾ ਕਿ ਇਸ ਫ਼ਿਲਮ ਦਾ ਕਿਰਦਾਰ ਉਸ ਦੀਆਂ ਹੁਣ ਤੱਕ ਦੀਆਂ ਸਭ ਤੋਂ ਚੁਣੌਤੀਪੂਰਨ ਭੂਮਿਕਾਵਾਂ ਵਿੱਚੋਂ ਇੱਕ ਸੀ।

Image Source: Instagram

ਮੌਨੀ ਨੇ ਇਹ ਵੀ ਖੁਲਾਸਾ ਕੀਤਾ ਕਿ ਰਣਬੀਰ ਕਪੂਰ, ਆਲਿਆ ਭੱਟ, ਨਾਗਾਰਜੁਨ ਅਕੀਨੇਨੀ ਅਤੇ ਅਮਿਤਾਭ ਬੱਚਨ ਵਰਗੇ ਕਲਾਕਾਰਾਂ ਨਾਲ ਕੰਮ ਕਰਨ ਤੋਂ ਇਲਾਵਾ, ਉਸ ਨੂੰ ਸ਼ਾਹਰੁਖ ਖ਼ਾਨ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ। ਸ਼ਾਹਰੁਖ ਖ਼ਾਨ 'ਬ੍ਰਹਮਾਸਤਰ' ਵਿੱਚ ਇੱਕ ਵਿਸ਼ੇਸ਼ ਕੈਮਿਓ ਵਿੱਚ ਨਜ਼ਰ ਆਉਣਗੇ।

ਇੰਟਰਵਿਊ ਵਿੱਚ, ਮੌਨੀ ਨੇ ਆਪਣੇ ਬ੍ਰਹਮਾਸਤਰ ਸਹਿ-ਅਦਾਕਾਰਾਂ ਬਾਰੇ ਗੱਲ ਕੀਤੀ, ਅਤੇ ਕਿਹਾ, "ਰਣਬੀਰ, ਆਲਿਆ, ਬੱਚਨ ਸਰ, ਨਾਗਾਰਜੁਨ ਸਰ, ਨਾਲ ਕੰਮ ਕਰਦੇ ਹੋਏ ਸ਼ਾਹਰੁਖ ਖ਼ਾਨ ਨੇਇਸ ਵਿੱਚ ਇੱਕ ਗੈਸਟ ਅਪੀਅਰੈਂਸ ਦਿੱਤੀ ਹੈ।"

Image Source: Instagram

ਹੋਰ ਪੜ੍ਹੋ: Money Laundering Case: ED ਦੀ ਚਾਰਜਸ਼ੀਟ 'ਚ ਹੋਇਆ ਵੱਡਾ ਖੁਲਾਸਾ, ਸੁਕੇਸ਼ ਦੇ ਅਪਰਾਧਾਂ ਬਾਰੇ ਜਾਣਦੀ ਸੀ ਜੈਕਲੀਨ ਫਰਨਾਂਡੀਜ਼

ਮੌਨੀ ਨੇ ਅੱਗੇ ਕਿਹਾ ਕਿ ਜਦੋਂ ਕਿ ਹਰ ਕੋਈ ਮਾਰਵਲ ਅਤੇ ਡੀਸੀ ਫਿਲਮਾਂ ਤੋਂ ਪ੍ਰਭਾਵਿਤ ਹੈ, ਭਾਰਤ ਕਹਾਣੀਆਂ ਦੀ ਧਰਤੀ ਹੈ ਅਤੇ ਆਯਾਨ ਮੁਖ਼ਰਜੀ ਨੇ ਇਨ੍ਹਾਂ ਸਾਰੀਆਂ ਕਹਾਣੀਆਂ ਨੂੰ ਬ੍ਰਹਮਾਸਤਰ ਵਿੱਚ ਸੁੰਦਰ ਕਲਪਨਾ ਨੂੰ ਦਰਸਾਇਆ ਹੈ। ਇਸ ਦੇ ਨਾਲ ਹੀ ਮੌਨੀ ਨੇ ਫੈਨਜ਼ ਨੂੰ ਇਹ ਫ਼ਿਲਮ ਵੇਖਣ ਦੀ ਅਪੀਲ ਕੀਤੀ ਹੈ।

 

 

 

You may also like