ਦੋਸਤਾਂ ਦੇ ਨਾਲ ਚਿੱਲਆਊਟ ਕਰਦੀ ਨਜ਼ਰ ਆਈ ਨੀਤੂ ਕਪੂਰ, ਵੇਖੋ ਤਸਵੀਰਾਂ

written by Pushp Raj | August 02, 2022

Neetu Kapoor shares pics with friends: ਬਾਲੀਵੁੱਡ ਅਦਾਕਾਰਾ ਨੀਤੂ ਕਪੂਰ ਅੱਜ ਕੱਲ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਨੀਤੂ ਕਪੂਰ ਨੇ ਹਾਲ ਹੀ ਵਿੱਚ ਆਪਣੇ ਦੋਸਤਾਂ ਨਾਲ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

NEETU KAPOOR 1 Image Source: Instagram

ਅਦਾਕਾਰਾ ਨੀਤੂ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਫੈਨਜ਼ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਨੀਤੂ ਕਪੂਰ ਜਾਣਦੀ ਹੈ ਕਿ ਉਸ ਨੂੰ ਕਿਵੇਂ ਆਪਣੀ ਜ਼ਿੰਦਗੀ ਦਾ ਸ਼ਾਨਦਾਰ ਤਰੀਕੇ ਨਾਲ ਆਨੰਦ ਲੈਣਾ ਹੈ। ਉਹ ਕਾਫੀ ਮਸਤੀ ਕਰਨ ਵਾਲੀ ਹੈ ਅਤੇ ਅਕਸਰ ਆਪਣੇ ਦੋਸਤਾਂ ਨਾਲ ਪਾਰਟੀ ਕਰਦੀ ਨਜ਼ਰ ਆਉਂਦੀ ਹੈ।

ਦਿਲਚਸਪ ਗੱਲ ਇਹ ਹੈ ਕਿ ਉਹ ਖੁੱਲ੍ਹ ਕੇ ਫੈਨਜ਼ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੀ ਹੈ। ਹਾਲ ਹੀ 'ਚ ਨੀਤੂ ਕਪੂਰ ਨੇ ਆਪਣੀ ਇੰਸਟਾ ਸਟੋਰੀ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ 'ਚ ਉਹ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।

Image Source: Instagram

ਹਲਾਂਕਿ ਬੇਹੱਦ ਸਟਾਈਲੀਸ਼ ਤਰੀਕੇ ਨਾਲ ਜ਼ਿੰਦਗੀ ਜਿਉਣ ਨੂੰ ਲੈ ਕੇ ਨੀਤੂ ਕਪੂਰ ਅਕਸਰ ਟ੍ਰੋਲਰਸ ਦੇ ਨਿਸ਼ਾਨੇ ਉੱਤੇ ਰਹਿੰਦੀ ਹੈ, ਪਰ ਉਹ ਇਨ੍ਹਾਂ ਸਭ ਨੂੰ ਅਣਦੇਖਾ ਕਰਦੀ ਹੈ। ਉਹ ਉਹੀ ਕਰਦੀ ਹੈ ਜੋ ਉਸ ਨੂੰ ਪਸੰਦ ਹੈ। ਇਕ ਵਾਰ ਫਿਰ ਨੀਤੂ ਕਪੂਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਸੈਲਫੀ ਪੋਸਟ ਕੀਤੀ ਹੈ। ਇਸ 'ਚ ਉਹ ਆਪਣੇ ਦੋਸਤਾਂ ਨਾਲ ਮੁਸਕਰਾਉਂਦੀ ਨਜ਼ਰ ਆ ਰਹੀ ਹੈ।

ਇੱਕ ਵਾਰ ਫਿਰ ਨੀਤੂ ਕਪੂਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਸੈਲਫੀ ਪੋਸਟ ਕੀਤੀ ਹੈ। ਇਸ 'ਚ ਉਹ ਆਪਣੇ ਦੋਸਤਾਂ ਨਾਲ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਨੀਤੂ ਕਪੂਰ ਨੇ ਪੋਸਟ ਕੀਤੀ ਸੈਲਫੀ ਦੇ ਨਾਲ ਇੱਕ ਸ਼ਾਨਦਾਰ ਕੈਪਸ਼ਨ ਲਿਖਿਆ ਹੈ। ਉਸ ਨੇ ਲਿਖਿਆ, 'ਬਸ ਕੁਝ ਯਾਰ ਯਾਰ।' ਇਸ ਦੇ ਨਾਲ ਉਨ੍ਹਾਂ ਨੇ ਦਿਲ ਦਾ ਇਮੋਜੀ ਪੋਸਟ ਕੀਤਾ ਹੈ। ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਨੀਤੂ ਕਪੂਰ ਤੋਂ ਇਲਾਵਾ ਉਸ ਦੀਆਂ ਤਿੰਨ ਹੋਰ ਦੋਸਤ ਹਨ। ਸੈਲਫੀ 'ਚ ਨੀਤੂ ਕਪੂਰ ਦਾ ਲੁੱਕ ਕਾਫੀ ਸ਼ਾਨਦਾਰ ਲੱਗ ਰਿਹਾ ਹੈ। ਉਹ ਆਪਣੀ ਰਿੰਗ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

Image Source: Instagram

ਹੋਰ ਪੜ੍ਹੋ: ਹਿਨਾ ਖ਼ਾਨ ਨੇ ਆਪਣੇ ਅਰੇਬੀਅਨ ਲੁੱਕ ਨਾਲ ਲੁੱਟਿਆ ਫੈਨਜ਼ ਦਾ ਦਿਲ, ਵੇਖੋ ਵੀਡੀਓ

ਦੱਸ ਦਈਏ ਕਿ ਨੀਤੂ ਕਪੂਰ ਜਲਦ ਹੀ ਦਾਦੀ ਬਨਣ ਵਾਲੀ ਹੈ। ਹਲਾਂਕਿ ਇੰਨ੍ਹੀਂ ਵੱਧ ਉਮਰ ਦੇ ਵਿੱਚ ਵੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਿੱਟ ਰੱਖਦੀ ਹੈ। ਇਸ ਉਮਰ 'ਚ ਵੀ ਨੀਤੂ ਕਪੂਰ ਆਪਣੇ ਲੁੱਕ ਅਤੇ ਸਟਾਈਲ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੰਦੀ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਫਿਲਮ 'ਜੁਗਜੁਗ ਜੀਓ' 'ਚ ਨਜ਼ਰ ਆਈ ਸੀ।

 

View this post on Instagram

 

A post shared by neetu Kapoor. Fightingfyt (@neetu54)

You may also like