ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਦੁੱਖਾਂ ’ਚ ਘਿਰੀ ਨੀਤੂ ਸਿੰਘ ਨੇ ਅੰਬਾਨੀ ਪਰਿਵਾਰ ਦਾ ਇਸ ਲਈ ਕੀਤਾ ਧੰਨਵਾਦ

Written by  Rupinder Kaler   |  May 05th 2020 05:34 PM  |  Updated: May 05th 2020 05:34 PM

ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਦੁੱਖਾਂ ’ਚ ਘਿਰੀ ਨੀਤੂ ਸਿੰਘ ਨੇ ਅੰਬਾਨੀ ਪਰਿਵਾਰ ਦਾ ਇਸ ਲਈ ਕੀਤਾ ਧੰਨਵਾਦ

ਰਿਸ਼ੀ ਕਪੂਰ ਦੇ ਦੇਹਾਂਤ ਤੋਂ ਬਾਅਦ ਨੀਤੂ ਸਿੰਘ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਉਹਨਾਂ ਨੇ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਨੂੰ ਪਰਿਵਾਰ ਦਾ ਖ਼ਿਆਲ ਰੱਖਣ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ ਹੈ। ਨੀਤੂ ਨੇ ਇੰਸਟਾਗ੍ਰਾਮ 'ਤੇ ਮੁਕੇਸ਼ ਅਤੇ ਨੀਤਾ ਅੰਬਾਨੀ ਨਾਲ ਰਿਸ਼ੀ ਕਪੂਰ ਅਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ। ਇਸਦੇ ਨਾਲ ਇਕ ਲੰਬਾ ਥੈਂਕ ਯੂ ਨੋਟ ਲਿਖਿਆ ਹੈ।

https://www.instagram.com/p/B-YpiZ2g8OB/

ਇਸ ਨੋਟ 'ਚ ਨੀਤੂ ਨੇ ਲਿਖਿਆ ਕਿ ਸਾਡੇ ਪਰਿਵਾਰ ਲਈ ਪਿਛਲੇ ਦੋ ਸਾਲ ਇਕ ਲੰਬੀ ਯਾਤਰਾ ਰਹੇ ਹਨ। ਚੰਗੇ ਦਿਨਾਂ ਦੇ ਨਾਲ ਕੁਝ ਬੁਰੇ ਦਿਨ ਵੀ ਆਏ। ਪਰ ਇਹ ਸਫ਼ਰ ਅਸੀਂ ਅੰਬਾਨੀ ਪਰਿਵਾਰ ਦੇ ਪਿਆਰ ਅਤੇ ਮਦਦ ਤੋਂ ਬਗੈਰ ਪੂਰਾ ਨਹੀਂ ਕਰ ਸਕਦੇ ਸੀ। ਪਿਛਲੇ ਸੱਤ ਮਹੀਨਿਆਂ 'ਚ ਪਰਿਵਾਰ ਦੇ ਹਰ ਮੈਂਬਰ ਨੇ ਰਿਸ਼ੀ ਦੀ ਦੇਖਭਾਲ 'ਚ ਕੋਈ ਕਸਰ ਨਹੀਂ ਛੱਡੀ ਅਤੇ ਇਸ ਗੱਲ ਦਾ ਧਿਆਨ ਰੱਖਿਆ ਕਿ ਉਨ੍ਹਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਹੋਵੇ।

https://www.instagram.com/p/B8RxStwAKdU/

ਮੁਕੇਸ਼ ਭਾਜੀ, ਨੀਤਾ ਭਾਬੀ, ਆਕਾਸ਼, ਸ਼ਲੋਕਾ, ਅਨੰਤ ਅਤੇ ਈਸ਼ਾ... ਤੁਸੀਂ ਸਾਡੇ ਲਈ ਇਸ ਲੰਬੇ ਸਫ਼ਰ 'ਚ ਗਾਰਡੀਅਨ ਏਂਜਲ ਵਾਂਗ ਰਹੇ। ਅਸੀਂ ਤੁਹਾਡੇ ਲਈ ਜੋ ਮਹਿਸੂਸ ਕਰਦੇ ਹਾਂ, ਉਸਨੂੰ ਮਾਪਿਆ ਨਹੀਂ ਜਾ ਸਕਦਾ। ਨੀਤੂ ਨੇ ਅੰਤ 'ਚ ਆਪਣੇ ਪਰਿਵਾਰ ਵਲੋਂ ਅੰਬਾਨੀ ਪਰਿਵਾਰ ਦਾ ਸ਼ੁਕਰੀਆ ਅਦਾ ਕੀਤਾ।

https://www.instagram.com/p/B_yskFngqkn/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network