ਨੇਹਾ ਭਸੀਨ ਦਾ ਨਵਾਂ ਗੀਤ ‘Taara’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

written by Lajwinder kaur | February 11, 2021

ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਬਾਲੀਵੁੱਡ ਜਗਤ ਦੀ ਗਾਇਕਾ ਨੇਹਾ ਭਸੀਨ ਜੋ ਕਿ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੀ ਹੈ । ਜੀ ਹਾਂ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਵੈਲੇਨਟਾਈਨ ਵੀਕ ਚੱਲ ਰਿਹਾ ਹੈ । ਜਿਸ ਕਰਕੇ ਕਲਾਕਾਰ ਰੋਮਾਂਟਿਕ ਗੀਤ ਲੈ ਕੇ ਆ ਰਹੇ ਨੇ ।

inside image of neha bhasin new song

ਹੋਰ ਪੜ੍ਹੋ : ਦੇਖੋ ਸ਼ਿੰਦੇ ਕਿਵੇਂ ਅੱਧੀ ਰਾਤ ਨੂੰ ਵੱਡੇ ਭਰਾ ਏਕਮ ਅੱਗੇ ਮੈਗੀ ਬਨਾਉਣ ਲਈ ਕਰ ਰਿਹਾ ਮਿਨਤਾਂ, ਦਰਸ਼ਕਾਂ ਨੂੰ ਦੋਵੇਂ ਭਰਾਵਾਂ ਦੀ ਇਹ ਕਿਊਟ ਵੀਡੀਓ ਆ ਰਹੀ ਹੈ ਪਸੰਦ

ਗਾਇਕਾ ਨੇਹਾ ਭਸੀਨ ਵੀ ਆਪਣੇ ਨਵੇਂ ਰੋਮਾਂਟਿਕ ਗੀਤ ਤਾਰਾ (Taara) ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋ ਗਏ ਨੇ । ਇਸ ਗੀਤ ਦੇ ਬੋਲ Ritesh Jumnani ਨੇ ਲਿਖੇ ਨੇ । ਗਾਣੇ ਨੂੰ ਡਾਇਰੈਕਟ ਕੀਤਾ ਹੈ Prayrit Seth ਨੇ । ਗੀਤ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਖੁਦ ਨੇਹਾ ਭਸੀਨ ਤੇ ਮਾਡਲ Apurav Nautiyal । ਇਸ ਗੀਤ ਨੂੰ 5am Audio ਦੇ ਲੇਬਲ ਹੇਠ ਨੇਹਾ ਭਸੀਨ ਦੇ ਆਫੀਸ਼ੀਅਲ ਯੂਟਿਊਬ ਚੈਲਨ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

neha bhasin new song taara out now

ਜੇ ਗੱਲ ਕਰੀਏ ਨੇਹਾ ਭਸੀਨ ਦੇ ਵਰਕ ਫਰੰਟ ਦੀ ਤਾਂ ਉਹ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਪਹਿਲਾਂ ਵੀ ਨੇਹਾ ਭਸੀਨ ਨੇ ਕਈ ਪੁਰਾਣੇ ਪੰਜਾਬੀ ਟਰੈਕ ਜਿਵੇਂ ਕਿ ਚੰਨ ਮਾਹੀ, ਅੱਖ ਕਾਸ਼ਨੀ, ਮਧਾਣੀਆਂ, ਨਈਂ ਜਾਣਾ ਆਦਿ ਦੇ ਨਵੇਂ ਵਰਜ਼ਨ ਰਿਕਾਰਡ ਕੀਤੇ ਹਨ, ਜੋ ਕਿ ਸੁਪਰ ਹਿੱਟ ਰਹੇ ਹਨ |

neha bhasin and hindi model

0 Comments
0

You may also like