ਨੇਹਾ ਧੂਪੀਆ ਤੇ ਅੰਗਦ ਬੇਦੀ ਇੱਕ ਵਾਰ ਫਿਰ ਤੋਂ ਬਣ ਵਾਲੇ ਨੇ ਮੰਮੀ-ਪਾਪਾ, ਐਕਟਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

written by Lajwinder kaur | July 19, 2021

ਬਾਲੀਵੁੱਡ ਜਗਤ ਜੋ ਕਿ ਏਨੀਂ ਦਿਨੀਂ ਕਿਲਾਕਾਰੀਆਂ ਦੇ ਨਾਲ ਗੂੰਜ ਰਿਹਾ ਹੈ। ਜੀ ਹਾਂ ਹਾਲ ਹੀ ‘ਚ ਅਦਾਕਾਰਾ ਗੀਤਾ ਬਸਰਾ, ਦਿਆ ਮਿਰਜ਼ਾ, ਐਕਟਰ ਰਣਵਿਜੈ ਦੇ ਘਰੇ ਨੰਨ੍ਹੇ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ ਨੇ। ਇਸ ਤੋਂ ਪਹਿਲਾਂ ਇਸੇ ਸਾਲ ਕਰੀਨਾ ਕਪੂਰ, ਅਨੁਸ਼ਕਾ ਸ਼ਰਮਾ, ਕਪਿਲ ਸ਼ਰਮਾ ਤੇ ਕਈ ਹੋਰ ਕਲਾਕਾਰਾਂ ਦੇ ਘਰ ਨੰਨ੍ਹੇ ਮਹਿਮਾਨ ਨੇ ਐਂਟਰੀ ਮਾਰੀ ਹੈ। ਹੁਣ ਇਸ ਲਿਸਟ 'ਚ ਇੱਕ ਹੋਰ ਨਾਂਅ ਸ਼ਾਮਿਲ ਹੋ ਗਿਆ ਹੈ ਨੇਹਾ ਧੂਪੀਆ ਦਾ।

Neha Dhupia-Angad Bedi Visits Golden Temple With Daughter Mehr image source- instagram

ਹੋਰ ਪੜ੍ਹੋ : ਅਦਾਕਾਰਾ ਅਕਾਂਕਸ਼ਾ ਸਰੀਨ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਸ਼ੇਅਰ ਕਰਕੇ ਪ੍ਰਮਾਤਮਾ ਦਾ ਕੀਤਾ ਧੰਨਵਾਦਹੋਰ ਪੜ੍ਹੋ : ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਵਿਆਹ ਦੇ ਬੰਧਨ ‘ਚ ਬੱਝੇ, ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਸਵੀਰਾਂ ਤੇ ਵੀਡੀਓਜ਼

neha dupia and angad bedi become parents once again

ਜੀ ਹਾਂ ਐਕਟਰ ਅੰਗਦ ਬੇਦੀ ਨੇ ਆਪਣੀ ਵਾਇਫ ਨੇਹਾ ਧੂਪੀਆ ਤੇ ਧੀ ਮੇਹਰ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਹ ਬਹੁਤ ਜਲਦ ਇੱਕ ਵਾਰ ਫਿਰ ਤੋਂ ਮਾਪੇ ਬਣਨ ਜਾ ਰਹੇ ਨੇ। ਇਸ ਤਸਵੀਰ 'ਚ ਨੇਹਾ ਧੂਪੀਆ ਆਪਣਾ ਬੇਬੀ ਬੰਪ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ। ਐਕਟਰ ਨੇ ਪੋਸਟ ਪਾ ਕੇ ਲਿਖਿਆ ਹੈ- ‘New Home production ਬਹੁਤ ਜਲਦ.. 😇🤰🧿❤️ਵਾਹਿਗੁਰੂ ਜੀ ਮੇਹਰ ਕਰੇ 🙏’ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਨੇਹਾ ਧੂਪੀਆ ਤੇ ਅੰਗਦ ਬੇਦੀ ਨੂੰ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ।

Neha Dhupia & Angad Bedi Celebrates Their Second Marriage Anniversary image source- instagram

ਸਾਲ 2018 ਵਿੱਚ ਅੰਗਦ ਬੇਦੀ ਤੇ ਨੇਹਾ ਧੂਪੀਆ ਸੁਰਖੀਆਂ ਵਿੱਚ ਆ ਗਏ ਸੀ ਜਦੋਂ ਦੋਵਾਂ ਜਣਿਆਂ ਨੇ ਗੁਪਚੁਪ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ । ਦੋਵਾਂ ਨੇ ਸਿੱਖ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ਨੇ ਦੋਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ । ਦੋਵਾਂ ਦੀ ਇੱਕ ਧੀ ਹੈ ਜਿਸ ਦਾ ਨਾਂਅ ਉਨ੍ਹਾਂ ਨੇ ਮੇਹਰ ਰੱਖਿਆ ਹੈ ਤੇ ਬਹੁਤ ਜਲਦ ਦੋਵੇਂ ਜਣੇ ਦੂਜੇ ਬੱਚੇ ਦੇ ਮਾਪੇ ਬਣਨ ਜਾ ਰਹੇ ਨੇ।

 

 

 

View this post on Instagram

 

A post shared by Neha Dhupia (@nehadhupia)

0 Comments
0

You may also like