ਨੇਹਾ ਧੂਪੀਆ ਦੀ ਧੀ ਅੱਜ ਹੋਈ 19 ਮਹੀਨਿਆਂ ਦੀ, ਅਦਾਕਾਰਾ ਨੇ ਤਸਵੀਰ ਕੀਤੀ ਸਾਂਝੀ

Written by  Shaminder   |  June 18th 2020 02:15 PM  |  Updated: June 18th 2020 02:15 PM

ਨੇਹਾ ਧੂਪੀਆ ਦੀ ਧੀ ਅੱਜ ਹੋਈ 19 ਮਹੀਨਿਆਂ ਦੀ, ਅਦਾਕਾਰਾ ਨੇ ਤਸਵੀਰ ਕੀਤੀ ਸਾਂਝੀ

ਨੇਹਾ ਧੂਪੀਆ ਦੀ ਧੀ ਮਿਹਰ 19 ਮਹੀਨਿਆਂ ਦੀ ਹੋ ਚੁੱਕੀ ਹੈ । ਉਨ੍ਹਾਂ ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ।ਦੱਸ ਦਈਏ ਕਿ ਨੇਹਾ ਧੂਪੀਆ ਨੇ ਅੰਗਦ ਬੇਦੀ ਨਾਲ ਵਿਆਹ ਕਰਵਾਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਪਿਆਰੀ ਜਿਹੀ ਬੱਚੀ ਮਿਹਰ ਨੇ ਜਨਮ ਲਿਆ ਸੀ ।

ਅੰਗਦ ਬੇਦੀ ਸਾਬਕਾ ਕ੍ਰਿਕੇਟਰ ਬਿਸ਼ਨ ਸਿੰਘ ਬੇਦੀ ਦੇ ਬੇਟੇ ਹਨ ।

https://www.instagram.com/p/CBkWHFyH4wY/

ਸਾਲ 2004 ਵਿੱਚ ਅੰਗਦ ਬੇਦੀ ਨੇ ਛੋਟੇ ਪਰਦੇ ਤੇ ਡੈਬਿਊ ਕੀਤਾ ਸੀ । ਇਸ ਤੋਂ ਸੱਤ ਸਾਲ ਬਾਅਦ ਉਹਨਾਂ ਨੇ ਬਾਲੀਵੁੱਡ ਫ਼ਿਲਮ ‘ਫਾਲਤੂ’ ਵਿੱਚ ਨਜ਼ਰ ਆਏ ਸਨ । ਅੰਗਦ ਬੇਦੀ ਸਾਲ 2018 ਵਿੱਚ ਉਸ ਸਮੇਂ ਸੁਰਖੀਆਂ ਵਿੱਚ ਆਏ ਜਦੋਂ ਉਹਨਾਂ ਨੇ ਨੇਹਾ ਧੂਪੀਆ ਨਾਲ ਗੁਪਚੁਪ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ ।

https://www.instagram.com/p/CBHsHAvnB2x/

ਅੰਗਦ ਬੇਦੀ ਨੇ ਨੇਹਾ ਨੂੰ ਪਹਿਲੀ ਵਾਰ ਜਿੰਮ ਵਿੱਚ ਦੇਖਿਆ ਸੀ, ਉਸ ਸਮੇਂ ਉਹ ਦਿੱਲੀ ਵਿੱਚ ਅੰਡਰ 19 ਕ੍ਰਿਕੇਟ ਖੇਡਦੇ ਸਨ ਤੇ ਨੇਹਾ ਮਿਸ ਇੰਡੀਆ ਲਈ ਤਿਆਰੀ ਕਰ ਰਹੀ ਸੀ । ਪਹਿਲੀ ਵਾਰ ਦੇਖ ਕੇ ਹੀ ਅੰਗਦ ਨੂੰ ਨੇਹਾ ਨਾਲ ਪਿਆਰ ਹੋ ਗਿਆ ਸੀ ।

https://www.instagram.com/p/CAmO8L1HPVa/

ਅੰਗਦ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ‘ਦਿੱਲੀ ਦੇ ਜਿੰਮ ਵਿੱਚ ਨੇਹਾ ਨੂੰ ਦੇਖਣ ਤੋਂ ਕਈ ਸਾਲ ਬਾਅਦ ਸਾਡੀ ਮੁਲਾਕਾਤ ਮੁੰਬਈ ਵਿੱਚ ਹੋਈ ਤੇ ਅਸੀਂ ਦੋਸਤ ਬਣ ਗਏ । ਮੈਂ ਉਸ ਸਮੇਂ ਰਿਸ਼ਤਾ ਅੱਗੇ ਵਧਾਉਣ ਲਈ ਤਿਆਰ ਸੀ ਪਰ ਨੇਹਾ ਨੇ ਇਹ ਰਿਸ਼ਤਾ ਦੋਸਤੀ ਤੱਕ ਹੀ ਸੀਮਤ ਰੱਖਿਆ । ਇਸ ਤੋਂ ਬਾਅਦ ਦੋਸਤੀ ਪਿਆਰ ਵਿੱਚ ਬਦਲ ਗਈ’ ।ਅੰਗਦ ਤੇ ਨੇਹਾ ਨੇ 10 ਮਈ 2018 ਨੂੰ ਵਿਆਹ ਕਰਵਾਇਆ ਸੀ । ਇਸ ਵਿਆਹ ਨੇ ਦੋਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network