Advertisment

ਵਿਆਹ ਤੋਂ ਬਾਅਦ ਪਹਿਲੀ ਹੋਲੀ ਨੂੰ ਕੁਝ ਇਸ ਅੰਦਾਜ਼ ਦੇ ਨਾਲ ਸੈਲੀਬ੍ਰੇਟ ਕਰਦੇ ਨਜ਼ਰ ਆਏ ਨੇਹਾ ਕੱਕੜ ਤੇ ਰੋਹਨਪ੍ਰੀਤ, ਦੇਖੋ ਵੀਡੀਓ

author-image
By Lajwinder kaur
New Update
ਵਿਆਹ ਤੋਂ ਬਾਅਦ ਪਹਿਲੀ ਹੋਲੀ ਨੂੰ ਕੁਝ ਇਸ ਅੰਦਾਜ਼ ਦੇ ਨਾਲ ਸੈਲੀਬ੍ਰੇਟ ਕਰਦੇ ਨਜ਼ਰ ਆਏ ਨੇਹਾ ਕੱਕੜ ਤੇ ਰੋਹਨਪ੍ਰੀਤ, ਦੇਖੋ ਵੀਡੀਓ
Advertisment
ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਪੋਸਟ ਕਰਦੀ ਹੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਪਤੀ ਰੋਹਨਪ੍ਰੀਤ ਦੇ ਨਾਲ ਆਪਣੀ ਹੋਲੀ ਸੈਲੀਬ੍ਰੇਟ ਕਰਦਿਆਂ ਦੀ ਵੀਡੀਓ ਨੂੰ ਸਾਂਝਾ ਕੀਤਾ ਹੈ।
Advertisment
inside image of rohanpreet and neha kakkar first holi image source- instagram ਹੋਰ ਪੜ੍ਹੋ : ਹਰਭਜਨ ਮਾਨ ਨੇ ਆਪਣੀ ਪਤਨੀ ਹਰਮਨ ਦੇ ਨਾਲ ਸਾਂਝੀ ਕੀਤੀ ਖ਼ਾਸ ਵੀਡੀਓ, ਦੋਵੇਂ ਜਣੇ ਪੰਜਾਬੀ ਸਾਹਿਤ ਦੇ ਨਾਲ ਦਰਸ਼ਕਾਂ ਨੂੰ ਜੋੜਦੇ ਆਏ ਨਜ਼ਰ image of neha kakkar and rohanpreet first holi image source- instagram ਦੱਸ ਦਈਏ ਦੋਵੇਂ ਜਣਿਆ ਦੀ ਵਿਆਹ ਤੋਂ ਬਾਅਦ ਇਹ ਪਹਿਲੀ ਹੋਲੀ ਸੀ। ਦੋਵੇਂ ਜਣੇ ਇਸ ਵੀਡੀਓ ‘ਚ ਆਪਣੇ ਪਰਿਵਾਰ ਤੇ ਕੁਝ ਖ਼ਾਸ ਦੋਸਤਾਂ ਦੇ ਨਾਲ ਦਿਖਾਈ ਦੇ ਰਹੇ ਨੇ। ਉਨ੍ਹਾਂ ਨੇ ਇਸ ਵੀਡੀਓ ਦੇ ਰਾਹੀਂ ਆਪਣੇ ਦਰਸ਼ਕਾਂ ਨੂੰ ਹੋਲੀ ਦੀਆਂ ਮੁਬਾਰਕਬਾਦ ਦਿੱਤੀ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇੱਕ ਮਿਲੀਅਨ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।
Advertisment
inside image of neha kakkar and rohanpreet happy holi image source- instagram ਜੇ ਗੱਲ ਕਰੀਏ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੀ ਤਾਂ ਦੋਵਾਂ ਨੇ ਪਿਛਲੇ ਸਾਲ ਅਕਤੂਬਰ ਮਹੀਨੇ ‘ਚ ਗੁਰੂ ਘਰ ‘ਚ ਲਾਵਾਂ ਲੈ ਕੇ ਵਿਆਹ  ਕਰਵਾਇਆ ਸੀ। ਦੋਵਾਂ ਦੇ ਵਿਆਹ ਦੀਆਂ ਵੀਡੀਓਜ਼ ਤੇ ਤਸਵੀਰਾਂ ਨੇ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਵਟੋਰੀਆਂ ਸਨ। ਇਸ ਕਿਊਟ ਜੋੜੀ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ। ਦੋਵੇਂ ਜਣੇ ਇਕੱਠੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰ ਚੁੱਕੇ ਨੇ।  
 
Advertisment

Stay updated with the latest news headlines.

Follow us:
Advertisment
Advertisment
Latest Stories
Advertisment