ਨਾਮੀ ਫੋਟੋਗ੍ਰਾਫਰ ਦੀਪਿਕਾ ਸ਼ਰਮਾ ਦੇ ਘਰ ਆਇਆ ਨੰਨ੍ਹਾ ਮਹਿਮਾਨ, ਨੇਹਾ ਕੱਕੜ ਨੇ ਘਰ ਪਹੁੰਚ ਕੇ ਆਪਣੀ ਸਹੇਲੀ ਨੂੰ ਦਿੱਤੀ ਵਧਾਈ, ਦੇਖੋ ਤਸਵੀਰਾਂ

written by Lajwinder kaur | September 02, 2020 04:43pm

ਪੰਜਾਬੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਸੈਲੀਬ੍ਰੇਟੀਜ਼ ਨੂੰ ਆਪਣੇ ਕੈਮਰੇ ‘ਚ ਕੈਦ ਕਰਨ ਵਾਲੀ ਮਸ਼ਹੂਰ ਫੋਟੋਗ੍ਰਾਫਰ ਦੀਪਿਕਾ ਸ਼ਰਮਾ ਮਾਂ ਬਣ ਗਈ ਨੇ । ਉਨ੍ਹਾਂ ਨੇ ਪਿਆਰੀ ਜਿਹੀ ਬੇਟੀ ਨੂੰ ਜਨਮ ਦਿੱਤਾ ਹੈ । ਜਿਸਦਾ ਨਾਂਅ ਉਨ੍ਹਾਂ ਨੇ ਮੀਰਾ ਰੱਖਿਆ ਹੈ ।

ਦੀਪਿਕਾ ਸ਼ਰਮਾ ਨੂੰ ਮੁਬਾਰਾਕਾਂ ਦੇਣ ਦੇ ਲਈ ਖ਼ਾਸ ਬਾਲੀਵੁੱਡ ਗਾਇਕਾ ਨੇਹਾ ਕੱਕੜ ਉਨ੍ਹਾਂ ਦੇ ਘਰ ਪਹੁੰਚੀ ਤੇ ਮੀਰਾ ਨੂੰ ਗੋਦ ‘ਚ ਲੈ ਕੇ ਆਪਣਾ ਆਸ਼ੀਰਵਾਦ ਦਿੱਤਾ । ਤਸਵੀਰਾਂ ‘ਚ ਨੇਹਾ ਕੱਕੜ ਬੱਚੀ ਨੂੰ ਮਿਲਕੇ ਬਹੁਤ ਖ਼ੁਸ਼ ਨਜ਼ਰ ਆ ਰਹੀ ਹੈ । ਨੇਹਾ ਕੱਕੜ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਸ਼ੇਅਰ ਕੀਤੀਆਂ ਨੇ।

ਦੱਸ ਦਈਏ ਦੀਪਿਕਾ ਸ਼ਰਮਾ ਨੇ ਪਿਛਲੇ ਸਾਲ ਸੰਨੀ ਸ਼ਓਰਾਣ ਨਾਲ ਵਿਆਹ ਕਰਵਾ ਲਿਆ ਸੀ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਕਲਾਕਾਰ ਸ਼ਾਮਿਲ ਹੋਏ ਸਨ ।

You may also like