ਬੁਆਏ ਫ੍ਰੈਂਡ ਨਾਲ ਬ੍ਰੇਕਅੱਪ ਤੋਂ ਨੇਹਾ ਕੱਕੜ ਚੱਲ ਰਹੀ ਹੈ ਡਿਪ੍ਰੇਸ਼ਨ 'ਚ ,ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੋਸਟ 

written by Shaminder | January 05, 2019

ਪ੍ਰਸਿੱਧ ਗਾਇਕਾ ਨੇਹਾ ਕੱਕੜ ਪਿਛਲੇ ਕੁਝ ਸਮੇਂ ਤੋਂ ਪ੍ਰੇਸ਼ਾਨ ਚੱਲ ਰਹੇ ਨੇ । ਜਦੋਂ ਦਾ ਉਨ੍ਹਾਂ ਦੇ ਬੁਆਏ ਫਰੈਂਡ ਹਿਮਾਂਸ਼ ਕੋਹਲੀ ਨਾਲ ਬ੍ਰੇਕਅੱਪ ਹੋਇਆ ਹੈ ਉਸ ਤੋਂ ਬਾਅਦ ਹਮੇਸ਼ਾ ਹੱਸਦੀ ਰਹਿਣ ਵਾਲੀ ਨੇਹਾ ਦੇ ਹਾਸੇ ਨੂੰ ਤਾਂ ਹਾਸਿਆਂ ਨੂੰ ਕਿਸੇ ਦੀ ਨਜ਼ਰ ਹੀ ਲੱਗ ਗਈ ਹੈ ।ਇਸ ਦਾ ਖੁਲਾਸਾ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੀਤਾ ਹੈ ।

ਹੋਰ ਵੇਖੋ :ਅਦਾਕਾਰਾ ਸੁਸ਼ਮਿਤਾ ਸੇਨ ਦਾ ਆਪਣੇ ਬੁਆਏ ਫਰੈਂਡ ਨੂੰ ਬਰਥਡੇ ‘ਤੇ ਖਾਸ ਤੋਹਫਾ ,ਵੀਡਿਓ ਸੋਸ਼ਲ ਮੀਡੀਆ ‘ਤੇ ਵਾਇਰਲ

neha kakkar neha kakkar

ਨੇਹਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣਾ ਦਰਦ ਸਾਂਝਾ ਕਰਦੇ ਹੋਏ ਅਜਿਹੇ ਲੋਕਾਂ ਨੂੰ ਵੀ ਫਟਕਾਰਿਆ ਹੈ ਜੋ ਉਨ੍ਹਾਂ ਦੀ ਜ਼ਿੰਦਗੀ 'ਤੇ ਬੁਰਾ ਅਸਰ ਪਾਉਂਦੇ ਨੇ ।ਨੇਹਾ ਨੇ ਲਿਖਿਆ 'ਇਸ ਦੁਨੀਆ ਦੇ ਸਾਰੇ ਨੈਗੇਟਿਵ ਲੋਕਾਂ ਦਾ ਵੀ ਸ਼ੁਕਰੀਆ' । ਨੇਹਾ ਨੇ ਲਿਖਿਆ ਕਿ ਤੁਸੀਂ ਲੋ ਮੈਨੂੰ ਜ਼ਿੰਦਗੀ ਦਾ ਸਭ ਤੋਂ ਖਰਾਬ ਦੌਰ ਦੇਣ 'ਚ ਕਾਮਯਾਬ ਰਹੇ । ਮੁਬਾਰਕ ਹੋਵੇ ਤੁਸੀਂ ਸਫਲ ਰਹੇ ।

neha kakkar post neha kakkar post

ਨੇਹਾ ਕੱਕੜ ਨੇ ਆਪਣੀ ਨਿੱਜੀ ਜ਼ਿੰਦਗੀ 'ਚ ਦਖਲ ਦੇਣ ਵਾਲੇ ਲੋਕਾਂ ਦੀ ਵੀ ਕਲਾਸ ਲਗਾਈ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਨੇਹਾ ਕੱਕੜ ਨੇ ਆਪਣੇ ਇੰਸਟਾਗਰਾਮ 'ਤੇ ਇੱਕ ਭਾਵੁਕ ਜਿਹੀ ਪੋਸਟ ਪਾਈ ਸੀ । ਇਸ ਪੋਸਟ 'ਚ ਉਨ੍ਹਾਂ ਨੇ ਆਪਣੇ ਬੁਆਏ ਫਰੈਂਡ ਨਾਲ ਹੋਏ ਬ੍ਰੇਕਅਪ ਦਾ ਜ਼ਿਕਰ ਕੀਤਾ ਸੀ ।

 

 

You may also like