ਗਾਇਕਾ ਨੇਹਾ ਕੱਕੜ ਦੇ ਮਾਪਿਆਂ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ,ਨੇਹਾ ਦੇ ਇਸ ਗੀਤ 'ਤੇ ਕੀਤਾ ਡਾਂਸ
ਨੇਹਾ ਕੱਕੜ ਦੇ ਮਾਪਿਆਂ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵਾਇਰਲ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਸ ਦੇ ਮਾਪੇ ਉਸ ਦੇ ਹੀ ਗਾਏ ਗੀਤ 'ਸੌਰੀ' 'ਤੇ ਡਾਂਸ ਕਰ ਰਹੇ ਨੇ । ਨੇਹਾ ਕੱਕੜ ਨੇ ਕੁਝ ਦਿਨ ਪਹਿਲਾਂ ਹੀ ਮਨਿੰਦਰ ਬੁੱਟਰ ਨਾਲ ਗੀਤ ਕੱਢਿਆ ਸੀ ਅਤੇ ਇਸ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਇਸ ਦੇ ਵੀਵਰਜ਼ ਦੀ ਗਿਣਤੀ 'ਚ ਲੱਖਾਂ ਦਾ ਵਾਧਾ ਹੋਇਆ ਸੀ ।
https://www.instagram.com/p/B0kQ-rtnhi0/
ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਨੇਹਾ ਕੱਕੜ ਦੇ ਨਾਲ ਨਾਲ ਮਨਿੰਦਰ ਬੁੱਟਰ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।ਮਨਿੰਦਰ ਬੁੱਟਰ ਅਤੇ ਨੇਹਾ ਕੱਕੜ ਦਾ ਨਵਾਂ ਗੀਤ ‘ਸੌਰੀ’ ਰਿਲੀਜ਼ ਹੋ ਚੁੱਕਿਆ ਹੈ ।
https://www.instagram.com/p/B0c2gw2nQpR/
ਇਸ ਗੀਤ ਨੂੰ ਨੇਹਾ ਕੱਕੜ ਅਤੇ ਮਨਿੰਦਰ ਬੁੱਟਰ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਗੀਤ ਦੇ ਬੋਲ ਬੱਬੂ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਮਿਕਸ ਸਿੰਘ ਨੇ । ਸੰਗੀਤਬੱਧ ਵੀ ਖੁਦ ਮਨਿੰਦਰ ਬੁੱਟਰ ਨੇ ਹੀ ਕੀਤਾ ਹੈ । ਇਸ ਗੀਤ ‘ਚ ਨੇਹਾ ਅਤੇ ਮਨਿੰਦਰ ਦੀ ਮਸਤੀ ਵੇਖਣ ਨੂੰ ਮਿਲ ਰਹੀ ਹੈ ।