ਨੇਹਾ ਕੱਕੜ ਨੇ ਰੋਹਨਪ੍ਰੀਤ ਨਾਲ ਲਈਆਂ ਲਾਵਾਂ, ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਹੋ ਰਹੀਆਂ ਹਨ ਵਾਇਰਲ
ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ । ਉਹਨਾਂ ਦੀ ਹਲਦੀ ਤੋਂ ਲੈ ਕੇ ਸਗਨ, ਰਿੰਗ ਸੈਰੇਮਨੀ ਅਤੇ ਮਹਿੰਦੀ ਤੱਕ ਦੀਆਂ ਤਸਵੀਰਾਂ ਹਰ ਪਾਸੇ ਛਾਈਆਂ ਹੋਈਆਂ ਹਨ । ਹੁਣ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ।
ਹੋਰ ਪੜ੍ਹੋ :
ਧਰਮਿੰਦਰ ਦੀ ਹੇਮਾ ਮਾਲਿਨੀ ਅਤੇ ਆਪਣੀਆਂ ਬੇਟੀਆਂ ਦੇ ਨਾਲ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ
ਇਸ ਵਜ੍ਹਾ ਕਰਕੇ ਰੈਪਰ ਬਾਦਸ਼ਾਹ ਦੇ ਚਿਹਰੇ ਦਾ ਹੋਇਆ ਬੁਰਾ ਹਾਲ, ਤਸਵੀਰ ਕੀਤੀ ਸਾਂਝੀ
ਨੇਹਾ ਨੇ ਵਿਆਹ ਤੇ ਪੀਚ ਕਲਰ ਦਾ ਲਹਿੰਗਾ ਪਹਿਨਿਆ ਹੋਇਆ ਸੀ ਤੇ ਬਹੁਤ ਹੀ ਖੂਬਸੁਰਤ ਲੱਗ ਰਹੀ ਸੀ । ਰੋਹਨਪ੍ਰੀਤ ਨੇ ਵੀ ਵਿਆਹ ਤੇ ਪੀਚ ਕਲਰ ਦੀ ਸ਼ੇਰਵਾਨੀ ਪਹਿਨੀ ਹੋਈ ਸੀ, ਜਿਸ ਵਿੱਚ ਉਹ ਕਾਫੀ ਹੈਂਡਸਮ ਲੱਗ ਰਿਹਾ ਸੀ ।
ਨੇਹਾ ਕੱਕੜ ਨੇ 9 ਅਕਤੂਬਰ ਨੂੰ ਆਪਣੇ ਰਿਲੇਸ਼ਨਸ਼ਿਪ ਦਾ ਖੁਲਾਸਾ ਕੀਤਾ ਸੀ । ਉਦੋਂ ਤੋਂ ਹੀ ਨੇਹਾ ਹਰ ਪਾਸੇ ਸੁਰਖੀਆਂ ਵਿੱਚ ਸੀ । ਇਸ ਜੋੜੇ ਦੀ ਲਵ ਸਟੋਰੀ ਦੇ ਹਰ ਪਾਸੇ ਚਰਚੇ ਸਨ । ਕੁਝ ਲੋਕ ਇਸ ਸਭ ਨੂੰ ਅਫਵਾਹ ਮੰਨ ਰਹੇ ਸਨ ।