ਨੇਹਾ ਕੱਕੜ ਦੀਆਂ ਮਸ਼ਕਰੀਆਂ ਦੇਖ ਨਹੀਂ ਰੋਕ ਪਾਓਗੇ ਹਾਸਾ, ਵੀਡੀਓ ਹੋਇਆ ਵਾਇਰਲ

written by Aaseen Khan | January 30, 2019

ਨੇਹਾ ਕੱਕੜ ਦੀਆਂ ਮਸ਼ਕਰੀਆਂ ਦੇਖ ਨਹੀਂ ਰੋਕ ਪਾਓਗੇ ਹਾਸਾ, ਵੀਡੀਓ ਹੋਇਆ ਵਾਇਰਲ : ਆਪਣੇ ਚੁਲਬੁਲੇ ਅੰਦਾਜ਼ ਲਈ ਜਾਣੀ ਜਾਣ ਵਾਲੀ ਬਾਲੀਵੁੱਡ ਗਾਇਕਾ ਨੇਹਾ ਕੱਕੜ ਦੀਆਂ ਅਕਸਰ ਹੀ ਸ਼ੋਸ਼ਲ ਮੀਡੀਆ 'ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਸੈਲਫੀ ਕੁਈਨ ਨੇਹਾ ਕੱਕੜ ਦਾ ਇੱਕ ਹੋਰ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਹਾਲ ਹੀ 'ਚ ਉਹਨਾਂ ਆਪਣੇ ਸ਼ੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਇਹ ਵੀਡੀਓ ਪ੍ਰਸ਼ੰਸ਼ਕਾਂ ਨੂੰ ਹੱਸਣ ਲਈ ਮਜਬੂਰ ਕਰ ਰਿਹਾ ਹੈ।


ਇਹ ਵੀਡੀਓ ਨੇਹਾ ਕੱਕੜ ਨੇ ਅੱਜ ਕੱਲ ਚੱਲ ਰਿਹਾ ਟਰੈਂਡ ਟਿਕ ਟੌਕ ਦੇ ਰਾਹੀਂ ਡਬਿੰਗ ਵੀਡੀਓ ਬਣਾਇਆ ਹੈ। ਵੀਡੀਓ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ। ਕਮੈਂਟ ਬਾਕਸ 'ਚ ਵੀ ਨੇਹਾ ਕੱਕੜ ਦੀ ਇਹਨਾਂ ਮਸ਼ਕਰੀਆਂ ਦੀ ਖਾਸੀ ਤਾਰੀਫ ਹੋ ਰਹੀ ਹੈ। ਵੀਡੀਓ 'ਚ ਨੇਹਾ ਕੱਕੜ ਦੀ ਪੂਰੀ ਟੀਮ ਉਹਨਾਂ ਦਾ ਸਾਥ ਦਿੰਦੀ ਹੋਈ ਦਿਖਾਈ ਦੇ ਰਹੀ ਹੈ।

ਹੋਰ ਵੇਖੋ : ਜੰਗ ਬਹਾਦੁਰ ਸਿੰਘ ਦਾ ਹਾਸਾ ਕਰ ਰਿਹਾ ਹੈ ਸਭ ਨੂੰ ਹੈਰਾਨ , ਗਿੱਪੀ ਨੇ ਸ਼ੇਅਰ ਕੀਤਾ ਵੀਡੀਓ


ਨੇਹਾ ਕੱਕੜ ਦਾ ਇਹ ਕੋਈ ਪਹਿਲਾ ਵੀਡੀਓ ਨਹੀਂ ਹੈ ਜਿਹੜਾ ਇਸ ਤਰਾਂ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੋਵੇ। ਕੁਝ ਦਿਨ ਪਹਿਲਾਂ ਉਹਨਾਂ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਸੀ ਜਿਸ 'ਚ ਉਹ ਸ਼ੋਸ਼ਲ ਮੀਡੀਆ ਸਟਾਰ ਰਾਏ ਪਨੇਸਰ ਦੀ ਵੀਡੀਓ ਕਲਿਪ 'ਮੋਟੇ ਕਿਤਨੇ ਹੋ ਗਏ' 'ਤੇ ਐਕਟਿੰਗ ਕਰਦੇ ਹੋਏ ਨਜ਼ਰ ਆਏ ਸੀ। ਇਸ ਵੀਡੀਓ ਨੇ ਵੀ ਕਾਫੀ ਸੁਰਖੀਆਂ ਬਟੋਰੀਆਂ ਹਨ।

You may also like