ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਦੇ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ, ਸੋਸ਼ਲ ਮੀਡੀਆ ‘ਤੇ ਕੀਤੀਆਂ ਜਾ ਰਹੀਆਂ ਪਸੰਦ
ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਦੇ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ, ਸੋਸ਼ਲ ਮੀਡੀਆ ‘ਤੇ ਕੀਤੀਆਂ ਜਾ ਰਹੀਆਂ ਪਸੰਦ
ਨੇਹਾ ਕੱਕੜ (Neha Kakkar) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਇਨ੍ਹਾਂ ਤਸਵੀਰਾਂ ‘ਚ ਉਹ ਆਪਣੇ ਪਤੀ (Husband) ਦੇ ਨਾਲ ਨਜ਼ਰ ਆ ਰਹੀ ਹੈ । ਨੇਹਾ ਦੀਆਂ ਇਹ ਤਸਵੀਰਾਂ ਉਸ ਦੀ ਪੈਰਿਸ ਯਾਤਰਾ (Paris) ਦੇ ਦੌਰਾਨ ਦੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਪਿਆਰ ਦਾ ਸ਼ਹਿਰ, ਪੈਰਿਸ ਸੁੰਦਰ ਲੱਗ ਰਿਹਾ ਹੈ । ਪਰ ਉਦੋਂ ਹੀ ਤੁਸੀਂ ਆਸ ਪਾਸ ਹੋ ਤੁਹਾਡੇ ਬਿਨਾਂ ਨਹੀਂ ਮੇਰੇ ਪਿਆਰ’।
image From instagram
ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਦੋਵਾਂ ਦਾ ਰੋਮਾਂਟਿਕ ਅੰਦਾਜ਼ ਵੇਖ ਸਕਦੇ ਹੋ । ਦੱਸ ਦਈਏ ਕਿ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਦੇ ਨਾਲ ਵਿਦੇਸ਼ ‘ਚ ਸਮਾਂ ਬਿਤਾ ਰਹੀ ਹੈ । ਜਿੱਥੋਂ ਉਹ ਲਗਾਤਾਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਰਹੀ ਹੈ ।
image From instagram
ਨੇਹਾ ਕੱਕੜ ਅਤੇ ਰੋਹਨਪ੍ਰੀਤ ਨੇ ਪਿਛਲੇ ਸਾਲ ਅਕਤੂਬਰ ‘ਚ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਸੀ । ਨੇਹਾ ਕੱਕੜ ਅਤੇ ਰੋਹਨਪ੍ਰੀਤ ਦੀ ਮੁਲਾਕਾਤ ਕਿਸੇ ਗੀਤ ਦੇ ਸ਼ੁਟ ਦੇ ਦੌਰਾਨ ਹੀ ਹੋਈ ਸੀ । ਇਸੇ ਦੌਰਾਨ ਦੋਵੇਂ ਇੱਕ ਦੂਜੇ ਦੇ ਨਜ਼ਦੀਕ ਆਏ ਸਨ । ਨੇਹਾ ਕੱਕੜ ਇਸ ਤੋਂ ਪਹਿਲਾਂ ਹਿਮਾਂਸ਼ ਕੋਹਲੀ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ । ਪਰ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਸੀ, ਜਿਸ ਤੋਂ ਬਾਅਦ ਦੋਵਾਂ ਦੇ ਰਸਤੇ ਵੱਖੋ ਵੱਖ ਹੋ ਗਏ ਸਨ । ਨੇਹਾ ਕੱਕੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਭਾਵੇਂ ਉਹ ਪੰਜਾਬੀ ਇੰਡਸਟਰੀ ਹੋਵੇ ਜਾਂ ਫਿਰ ਬਾਲੀਵੁੱਡ । ਰੋਹਨਪ੍ਰੀਤ ਵੀ ਇੱਕ ਵਧੀਆ ਗਾਇਕ ਹਨ ਅਤੇ ਨੇਹਾ ਕੱਕੜ ਦੇ ਨਾਲ ਉਨ੍ਹਾਂ ਨੇ ਕਈ ਗੀਤ ਗਾਏ ਹਨ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
