ਨੇਹਾ ਕੱਕੜ ਪਤੀ ਰੋਹਨਪ੍ਰੀਤ ਦੇ ਨਾਲ ਲਾਕਡਾਊਨ 'ਚ ਇੰਝ ਬਿਤਾ ਰਹੀ ਸਮਾਂ

written by Shaminder | April 17, 2021 12:51pm

ਗਾਇਕਾ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।
ਇਨ੍ਹਾਂ ਤਸਵੀਰਾਂ ‘ਚ ਰੋਹਨਪ੍ਰੀਤ ਵੀ ਉਸ ਦੇ ਨਾਲ ਨਜ਼ਰ ਆ ਰਹੇ ਹਨ । ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ
ਅਕਾਊਂਟ ‘ਤੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਲਾਕਡਾਊਨ ਟਾਈਮਸ, ਹਸਤੇ ਹਸਤੇ
ਕਟ ਜਾਏਂ ਰਸਤੇ ਜ਼ਿੰਦਗੀ ਯੂੰ ਹੀ ਚਲਤੀ ਰਹੇ।ਲਵ ਯੂ ਪਾਰਟਨਰ’ ।

neha Image From Neha Kakkar's Instagram

ਹੋਰ ਪੜ੍ਹੋ : ਲਾਲ ਕਿਲ੍ਹਾ ਮਾਮਲੇ ਵਿੱਚ ਦੀਪ ਸਿੱਧੂ ਨੂੰ ਮਿਲੀ ਜਮਾਨਤ

neha Image From Neha Kakkar's Instagram

ਦੋਵਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਇਸ ਜੋੜੀ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾਂਦਾ ਹੈ । ਦੋਵਾਂ ਨੇ ਬੀਤੇ ਸਾਲ ਵਿਆਹ ਕਰਵਾਇਆ ਸੀ ਅਤੇ ਇਹ ਵਿਆਹ ਵੀ ਖੂਬ ਚਰਚਾ ‘ਚ ਰਿਹਾ ਸੀ ।

neha Image From Neha Kakkar's Instagram

ਨੇਹਾ ਕੱਕੜ ਦੇ ਨਾਲ ਨਾਲ ਰੋਹਨਪ੍ਰੀਤ ਵੀ ਇੱਕ ਵਧੀਆ ਗਾਇਕ ਹਨ । ਰੋਹਨਪ੍ਰੀਤ ਮੂਲ ਰੂਪ ਤੋਂ ਪਟਿਆਲਾ ਦੇ ਰਹਿਣ ਵਾਲੇ ਹਨ ਅਤੇ ਨੇਹਾ ਕੱਕੜ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਇੱਕ ਗੀਤ ਦੀ ਰਿਕਾਰਡਿੰਗ ਦੌਰਾਨ ਹੀ ਹੋਈ ਸੀ ।

You may also like