ਹੁਣ ਨੇਹਾ ਕੱਕੜ ਦਾ ਇਸ ਪੰਜਾਬੀ ਗਾਇਕ ’ਤੇ ਆਇਆ ਦਿਲ, ਛੇਤੀ ਕਰਨ ਜਾ ਰਹੇ ਹਨ ਵਿਆਹ

written by Rupinder Kaler | October 05, 2020

ਗਾਇਕਾ ਨੇਹਾ ਕੱਕੜ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ ਕਿਉਂਕਿ ਉਹਨਾਂ ਦਾ ਇੱਕ ਹੋਰ ਗਾਇਕ ਨਾਲ ਨਾਂਅ ਜੁੜਨ ਲੱਗਾ ਹੈ । ਇਸ ਤੋਂ ਪਹਿਲਾਂ ਉਹਨਾਂ ਦਾ ਨਾਂਅ ਅਦਾਕਾਰ ਹਿਮਾਂਸ਼ ਕੋਹਲੀ, ਅਦਿਤਿਆ ਨਰਾਇਣ ਨਾਲ ਜੁੜ ਚੁੱਕਿਆ ਹੈ । ਪਰ ਹੁਣ ਨੇਹਾ ਦਾ ਦਿਲ ਕਿਸੇ ਅਦਾਕਾਰ ਤੇ ਨਹੀਂ ਬਲਕਿ ਪੰਜਾਬੀ ਗੱਭਰੂ ਤੇ ਆਇਆ ਹੈ ।

neha-kakkarਹੋਰ ਪੜ੍ਹੋ :

neha-kakkar

ਕਿਹਾ ਜਾ ਰਿਹਾ ਹੈ ਕਿ ਨੇਹਾ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਨ ਜਾ ਰਹੀ ਹੈ । ਖ਼ਬਰਾਂ ਦੀ ਮੰਨੀਏ ਤਾਂ ਦੋਹਾਂ ਦਾ ਵਿਆਹ 24 ਅਕਤੂਬਰ ਦਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰੋਹਨਪ੍ਰੀਤ ਪੰਜਾਬੀ ਗਾਇਕ ਤੇ ਅਦਾਕਾਰ ਹਨ । ਹਾਲ ਹੀ ਵਿੱਚ ਰੋਹਨ ਤੇ ਨੇਹਾ ਦਾ ਗਾਣਾ ‘ਆ ਵਿਆਹ ਕਰਵਾਈਏ ਲਾਕਡਾਊਨ ਵਿੱਚ ਘੱਟ ਹੋਣਗੇ ਖਰਚੇ’ ਰਿਲੀਜ਼ ਹੋਇਆ ਸੀ ।

neha-kakkar

ਦੋਹਾਂ ਦੀ ਜੋੜੀ ਤੇ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਕਿਹਾ ਜਾ ਰਿਹਾ ਹੈ ਕਿ ਇਸ ਗਾਣੇ ਦੌਰਾਨ ਹੀ ਨੇਹਾ ਤੇ ਰੋਹਨ ਇੱਕ ਦੂਜੇ ਦੇ ਨੇੜੇ ਆਏ ਤੇ ਗੱਲ ਵਿਆਹ ਤੱਕ ਪਹੁੰਚ ਗਈ ।

neha-kakkar

ਇਸ ਤੋਂ ਪਹਿਲਾਂ ਨੇਹਾ ਕੱਕੜ ਤੇ ਅਦਿਤਿਆ ਨਰਾਇਣ ਦੇ ਵਿਆਹ ਦੀ ਖ਼ਬਰ ਸਾਹਮਣੇ ਆਈ ਸੀ । ਇਹ ਖ਼ਬਰ ਬਾਅਦ ਵਿੱਚ ਅਫਵਾਹ ਸਾਬਿਤ ਹੋਈ ਸੀ । ਪਰ ਹੁਣ ਇਹ ਖ਼ਬਰ ਸੱਚੀ ਹੁੰਦੀ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ।

You may also like