ਨੇਹਾ ਕੱਕੜ ਨੇ ਰੋਜ਼ ਡੇਅ ‘ਤੇ ਪਤੀ ਰੋਹਨਪ੍ਰੀਤ ਨੂੰ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

written by Lajwinder kaur | February 08, 2021

ਬਾਲੀਵੁੱਡ ਦੀ ਚੁਲਬੁਲੀ ਗਾਇਕਾ ਨੇਹਾ ਕੱਕੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਫਰਵਰੀ ਮਹੀਨੇ ਨੂੰ ਪਿਆਰ ਦੇ ਮਹੀਨੇ ਦੇ ਰੂਪ ਚ ਪੂਰੀ ਦੁਨੀਆ ਚ ਸੈਲੀਬ੍ਰੇਟ ਕੀਤਾ ਜਾਂਦਾ ਹੈ । ਗਾਇਕਾ ਨੇਹਾ ਕੱਕੜ ਨੇ ਰੋਜ਼ ਡੇਅ ਨੂੰ ਖ਼ਾਸ ਮਨਾਉਂਦੇ ਹੋਏ ਇੱਕ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਪਤੀ ਰੋਹਨਪ੍ਰੀਤ ਸਿੰਘ ਨੂੰ ਵਿਸ਼ ਕੀਤਾ ਹੈ । neha kakkar image with hubby

ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਆਪਣੀ ਟੀਮ ਦੇ ਨਾਲ ਮਿਲਕੇ ਮਨਾਇਆ ਬੀ ਪਰਾਕ ਦਾ ਬਰਥਡੇਅ, ਪ੍ਰਸ਼ੰਸਕ ਕਮੈਂਟ ਕਰਕੇ ਦੇ ਰਹੇ ਨੇ ਜਨਮਦਿਨ ਦੀਆਂ ਵਧਾਈਆਂ

ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ- ਰੋਹਨਪ੍ਰੀਤ ਸਿੰਘ ਤੁਸੀਂ ਮੈਨੂੰ ਪੂਰਾ ਕਰ ਦਿੱਤਾ ਹੈ ..ਹੈਪੀ ਰੋਜ਼ ਡੇਅ!!’ ਨਾਲ ਹੀ ਉਨ੍ਹਾਂ ਨੇ ਹਾਰਟ ਤੇ ਰੋਜ਼ ਵਾਲੇ ਇਮੋਜ਼ੀ ਪੋਸਟ ਕੀਤੇ ਨੇ ।

inside image of neha kakkar and rohanpreet

ਵੀਡੀਓ ‘ਚ ਉਨ੍ਹਾਂ ਨੇ ਆਪਣੀ ਕੁਝ ਪਿਆਰੀ ਤਸਵੀਰਾਂ ਨੂੰ ਪੇਸ਼ ਕੀਤਾ ਹੈ । ਵੀਡੀਓ ਚ ਟੋਨੀ ਕੱਕੜ ਦਾ ਗੀਤ Sardi Ki Raat ਵੀ ਸੁਣਨ ਨੂੰ ਮਿਲ ਰਿਹਾ ਹੈ । ਪ੍ਰਸ਼ੰਸਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । ਵੱਡੀ ਗਿਣਤੀ ‘ਚ ਲੋਕ ਇਸ ਨੂੰ ਦੇਖ ਚੁੱਕੇ ਨੇ ਤੇ ਕਮੈਂਟ ਕਰ ਚੁੱਕੇ ਨੇ । ਦੱਸ ਦਈਏ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਪਿਛਲੇ ਸਾਲ ਅਕਤੂਬਰ ਮਹੀਨੇ ‘ਚ ਵਿਆਹ ਕਰਵਾ ਲਿਆ ਸੀ । ਦੋਵਾਂ ਦੀ ਜੋੜੀ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ।

neha and rohanpreet

 

 

0 Comments
0

You may also like