ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਦਾ ਚੋਰੀ ਹੋਇਆ ਕੀਮਤੀ ਸਮਾਨ ਬਰਾਮਦ, ਹੋਟਲ ਦੇ ਮੁਲਾਜ਼ਮਾਂ ਨੇ ਕੀਤੀ ਸੀ ਚੋਰੀ

written by Shaminder | May 20, 2022

ਬੀਤੇ ਦਿਨੀਂ ਨੇਹਾ ਕੱਕੜ (Neha Kakkar) ਦੇ ਪਤੀ ਰੋਹਨਪ੍ਰੀਤ (RohanPreet Singh) ਦਾ ਹੋਟਲ ਵਿੱਚੋਂ ਕੀਮਤੀ ਸਮਾਨ ਚੋਰੀ ਹੋ ਗਿਆ ਸੀ । ਜਿਸ ‘ਚ ਐਪਲ ਦੀ ਘੜੀ, ਆਈਫੋਨ, ਹੀਰੇ ਦੀ ਅੰਗੂਠੀ ਅਤੇ ਹੋਰ ਕਈ ਚੀਜ਼ਾਂ ਸ਼ਾਮਿਲ ਸਨ । ਪਰ ਹੁਣ ਪੁਲਿਸ ਨੇ ਰੋਹਨਪ੍ਰੀਤ ਦੀਆਂ ਇਹ ਚੀਜ਼ਾਂ ਬਰਾਮਦ ਕਰ ਲਈਆਂ ਹਨ । ਪਰ ਉਨ੍ਹਾਂ ਵਿੱਚੋਂ ਹੀਰੇ ਦੀ ਅੰਗੂਠੀ ਵੀ ਹਾਲੇ ਬਰਾਮਦ ਨਹੀਂ ਹੋ ਸਕੀ ਹੈ ।

neha kakkar and rohanpreet singh-min image From Rohanpreet singh song

ਹੋਰ ਪੜ੍ਹੋ : ਨੇਹਾ ਕੱਕੜ ਦੇ ਪਤੀ ਰੋਹਨਪ੍ਰੀਤ ਦੀ ਐਪਲ ਦੀ ਘੜੀ, ਹੀਰੇ ਦੀ ਅੰਗੂਠੀ ਹਿਮਾਚਲ ਪ੍ਰਦੇਸ ਦੇ ਹੋਟਲ ਚੋਂ ਹੋਈ ਚੋਰੀ

ਇਸ ਮਾਮਲੇ ‘ਚ ਪੁਲਿਸ ਨੇ ਹੋਟਲ ਚੋਂ ਭਾਂਡੇ ਸਾਫ ਕਰਨ ਵਾਲੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਦੱਸ ਦਈਏ ਕਿ ਤੇਰਾਂ ਮਈ ਨੂੰ ਰੋਹਨਪ੍ਰੀਤ ਮਨਾਲੀ ਜਾਂਦੇ ਹੋਏ ਮੰਡੀ ਦੇ ਨਜ਼ਦੀਕ ਇੱਕ ਰਿਜ਼ੋਰਟ ‘ਚ ਰੁਕੇ ਸਨ । ਪਰ ਰਾਤ ਦੇ ਸਮੇਂ ਉਨ੍ਹਾਂ ਦਾ ਸਮਾਨ ਚੋਰੀ ਹੋ ਗਿਆ ਸੀ ।

ਹੋਰ ਪੜ੍ਹੋ : ਨੇਹਾ ਕੱਕੜ ਅਤੇ ਰੋਹਨਪ੍ਰੀਤ ਦਾ ਨਵਾਂ ਗੀਤ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਜਿਸ ਦੀ ਜਾਣਕਾਰੀ ਰੋਹਨਪ੍ਰੀਤ ਨੇ ਪੁਲਿਸ ਨੂੰ ਦਿੱਤੀ ਸੀ ।ਪੁਲਿਸ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਸੀ । ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ । ਨੇਹਾ ਕੱਕੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਬਾਲੀਵੁੱਡ ਇੰਡਸਟਰੀ ਨੂੰ ਦਿੱਤੇ ਹਨ ।

neha kakkar ,,,

ਉਨ੍ਹਾਂ ਦੇ ਪਤੀ ਰੋਹਨਪ੍ਰੀਤ ਵੀ ਵਧੀਆ ਗਾਇਕ ਹਨ ਅਤੇ ਨੇਹਾ ਕੱਕੜ ਦੇ ਨਾਲ ਵੀ ਉਨ੍ਹਾਂ ਨੇ ਕਈ ਗੀਤ ਕੱਢੇ ਹਨ । ਨੇਹਾ ਕੱਕੜ ਅਤੇ ਰੋਹਨਪ੍ਰੀਤ ਦੀ ਮੁਲਾਕਾਤ ਇੱਕ ਗੀਤ ਦੇ ਸ਼ੂਟ ਦੇ ਦੌਰਾਨ ਹੀ ਹੋਈ ਸੀ । ਜਿਸ ਤੋਂ ਬਾਅਦ ਦੋਵਾਂ ਨੇ ਬੀਤੇ ਸਾਲ ਵਿਆਹ ਕਰਵਾ ਲਿਆ ਸੀ ।ਗਾਇਕਾ ਨੇਹਾ ਕੱਕੜ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜਗਰਾਤਿਆਂ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਕਦੇ ਵੀ ਹਾਰ ਨਹੀਂ ਮੰਨੀ। ਹੌਲੀ ਹੌਲੀ ਉਹ ਗਾਇਕੀ ਦੇ ਖੇਤਰ ‘ਚ ਅੱਗੇ ਵਧੀ ਅਤੇ ਅੱਜ ਉਸ ਦਾ ਨਾਮ ਕਾਮਯਾਬ ਗਾਇਕਾਂ ਦੀ ਸੂਚੀ ‘ਚ ਆਉਂਦਾ ਹੈ ।

You may also like