ਐਕਟਰ ਰਣਵੀਰ ਨੂੰ ਸੜਕ 'ਤੇ ਕਰੋੜਾਂ ਦੀ ਕੀਮਤ ਵਾਲੀ ਗੱਡੀ ਚਲਾਉਣਾ ਪਿਆ ਭਾਰੀ, ਜਾਣੋ ਕਿਹੜੇ ਕਾਰਨ ਕਰਕੇ ਵਿਅਕਤੀ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ

written by Lajwinder kaur | October 18, 2022 03:45pm

Ranveer Singh News: ਬਾਲੀਵੁੱਡ ਦੇ ਹੈਂਡਸਮ ਹੰਕ ਰਣਵੀਰ ਸਿੰਘ ਅਕਸਰ ਆਪਣੇ ਸਟਾਈਲ ਅਤੇ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲਾਂਕਿ ਰਣਵੀਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ ਪਰ ਇਸ ਵਾਰ ਉਹ ਆਪਣੀ ਫ਼ਿਲਮ ਜਾਂ ਲੁੱਕ ਕਾਰਨ ਨਹੀਂ ਸਗੋਂ ਆਪਣੀ ਲਗਜ਼ਰੀ ਕਾਰ ਕਾਰਨ ਵਿਵਾਦਾਂ ਵਿੱਚ ਫਸ ਗਏ ਹਨ। ਦਰਅਸਲ ਹਾਲ ਹੀ 'ਚ ਰਣਵੀਰ ਸਿੰਘ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ।

ਹੋਰ ਪੜ੍ਹੋ : Drishyam 2 Trailer: ਸੱਤ ਸਾਲਾਂ ਬਾਅਦ ਸਲਗਾਂਵਕਰ ਪਰਿਵਾਰ ਦਾ ਸਾਹਮਣਾ ਹੋਵੇਗਾ ਅਤੀਤ ਨਾਲ, ਕੌਣ ਜਿੱਤੇਗਾ ਅਜੈ-ਅਕਸ਼ੇ ਦੀ ਲੜਾਈ ‘ਚ

ranveer singh image image source: twitter

ਉੱਥੇ ਉਹ ਆਪਣੀ ਐਸਟਨ ਮਾਰਟਿਨ ਕਾਰ ਚਲਾਉਂਦੇ ਹੋਏ ਨਜ਼ਰ ਆਏ। ਰਣਬੀਰ ਦਾ ਇਹ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਸ਼ਾਨਦਾਰ ਕਾਰ ਨੂੰ ਰਣਵੀਰ ਨੇ ਪਿਛਲੇ ਸਾਲ ਖਰੀਦਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਕਾਰ ਦੀ ਕੀਮਤ ਕਰੀਬ 3.9 ਕਰੋੜ ਰੁਪਏ ਹੈ। ਖੈਰ ਹੁਣ ਰਣਵੀਰ ਇਸ ਕਾਰ ਕਾਰਨ ਚਰਚਾ 'ਚ ਹਨ।

ਦਰਅਸਲ, ਗੁਪਤਾ ਅੰਨਾ ਨਾਮ ਦੇ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਟਵਿੱਟਰ ਉੱਤੇ ਇੱਕ ਟਵੀਟ ਕੀਤਾ ਅਤੇ ਉਸਦੇ ਨਾਲ ਸਕਰੀਨਸ਼ਾਟ ਸ਼ੇਅਰ ਕੀਤਾ ਅਤੇ ਲਿਖਿਆ- 'ਮੁੰਬਈ ਪੁਲਿਸ ਨੂੰ ਰਣਵੀਰ ਸਿੰਘ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਲੋੜ ਹੈ। ਉਹ ਕੱਲ੍ਹ ਬਿਨਾਂ ਬੀਮੇ ਵਾਲੀ ਕਾਰ ਚਲਾ ਰਿਹਾ ਸੀ। ਇਸ ਉਪਭੋਗਤਾ ਦੇ ਅਨੁਸਾਰ, ਰਣਵੀਰ ਦੀ ਕਾਰ ਦਾ ਬੀਮਾ 28 ਜੂਨ, 2020 ਨੂੰ ਖਤਮ ਹੋ ਗਿਆ ਸੀ। ਹੁਣ ਬਿਨਾਂ ਬੀਮੇ ਦੇ ਇਸ ਤਰ੍ਹਾਂ ਗੱਡੀ ਚਲਾਉਣਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੈ।

singer ranveer singh image source: twitter

ਇਸ ਟਵੀਟ ਦੇ ਜਵਾਬ ਵਿੱਚ ਮੁੰਬਈ ਪੁਲਿਸ ਨੇ ਵੀ ਜਵਾਬ ਦਿੱਤਾ ਅਤੇ ਲਿਖਿਆ- 'ਅਸੀਂ ਇਸ ਬਾਰੇ ਟ੍ਰੈਫਿਕ ਸ਼ਾਖਾ ਨੂੰ ਸੂਚਿਤ ਕਰ ਦਿੱਤਾ ਹੈ।' ਖੈਰ, ਹੁਣ ਇਸ ਟਵੀਟ ਤੋਂ ਬਾਅਦ ਲੋਕ ਸੋਸ਼ਲ ਮੀਡੀਆ 'ਤੇ ਰਣਵੀਰ ਸਿੰਘ ਨੂੰ ਜ਼ਬਰਦਸਤ ਟ੍ਰੋਲ ਕਰ ਰਹੇ ਹਨ। ਇੱਕ ਯੂਜ਼ਰ ਨੇ ਗੁੱਸਾ ਕੱਢਦੇ ਹੋਏ ਲਿਖਿਆ- 'ਇੰਨੀਆਂ ਸਹੂਲਤਾਂ ਸਿਰਫ਼ VVIP ਲੋਕਾਂ ਨੂੰ ਹੀ ਕਿਉਂ ਦਿੱਤੀਆਂ ਜਾਂਦੀਆਂ ਹਨ?'

bollywood actor ranveer singh image source: twitter

ਇਸ ਤੋਂ ਇਲਾਵਾ ਜੇਕਰ ਰਣਵੀਰ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਰੋਹਿਤ ਸ਼ੈੱਟੀ ਦੀ ਫ਼ਿਲਮ 'ਸਰਕਸ' 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਰਣਵੀਰ ਅਗਲੇ ਸਾਲ ਆਲੀਆ ਭੱਟ ਨਾਲ ਕਰਨ ਜੌਹਰ ਦੀ ਫ਼ਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਉਣਗੇ।

 

You may also like