ਤਰਸੇਮ ਜੱਸੜ ਨੇ ਲਈ ਨਵੀਂ ‘Land Rover’ ਕਾਰ, ਤਸਵੀਰ ਸਾਂਝੀ ਕਰਦੇ ਹੋਏ ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ

written by Lajwinder kaur | May 15, 2022

Congratulations Tarsem Jassar for new car: ਗਲਵੱਕੜੀ ਫ਼ਿਲਮ ਦੇ ਨਾਲ ਵਾਹ ਵਾਹੀ ਖੱਟਣ ਵਾਲੇ ਤਰਸੇਮ ਜੱਸੜ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਇੱਕ ਹੋਰ ਖੁਸ਼ਖਬਰੀ ਸਾਂਝੀ ਕੀਤੀ ਹੈ। ਜੀ ਹਾਂ ਗਾਇਕ ਤਰਸੇਮ ਜੱਸੜ ਨੇ ਨਵੀਂ ਕਾਰ ‘Land Rover’ ਲਈ ਹੈ। ਸੋਸ਼ਲ ਮੀਡੀਆ ਉੱਤੇ ਗਾਇਕ ਨੇ ਆਪਣੀ ਕਾਰ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ।

ਹੋਰ ਪੜ੍ਹੋ : ਕਰਨ ਕੁੰਦਰਾ ਨੇ ਮੁੰਬਈ 'ਚ ਖਰੀਦਿਆ ਕਰੋੜਾਂ ਦਾ ਆਲੀਸ਼ਾਨ ਘਰ, ਤੇਜਸਵੀ ਪ੍ਰਕਾਸ਼ ਨੂੰ ਹੋਵੇਗਾ ਮਾਣ

Tarsem Jassar, image From instagram

ਤਰਸੇਮ ਜੱਸੜ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਕਾਰ ਦੀ ਪਹਿਲੀ ਝਲਕ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਮੇਰੀ ਮਿਹਨਤ ਜਾਰੀ ਏ...ਇਹ ਤੇਰੀ ਰਹਿਮਤ ਸਾਰੀ ਏ..#shukar #waheguru #landrover #defender #tarsemjassar’। ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਤਰਸੇਮ ਨੂੰ ਵਧਾਈਆਂ ਦੇ ਰਹੇ ਹਨ। ਤਸਵੀਰ ਚ ਦੇਖ ਸਕਦੇ ਹੋ ਉਹ ਚਿੱਟੇ ਰੰਗ ਦੇ ਕੁੜਤੇ ਤੇ ਬਦਾਮੀ ਰੰਗ ਦੀ ਪੱਗ ‘ਚ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਨਜ਼ਰ ਆ ਰਹੇ ਹਨ।

singer tarsem jassar

ਦੱਸ ਦਈਏ ਤਰਸੇਮ ਜੱਸੜ ਦੀ ਫ਼ਿਲਮ ਗਲਵੱਕੜੀ amazon prime ਉੱਤੇ ਉਪਲਬਧ ਹੈ। ਦੱਸ ਦਈਏ ਇਸ ਫ਼ਿਲਮ ਚ ਉਨ੍ਹਾਂ ਦੇ ਨਾਲ ਅਦਾਕਾਰਾ ਵਾਮਿਕਾ ਗੱਬੀ ਨਜ਼ਰ ਆ ਰਹੀ ਹੈ। ਤਰਸੇਮ ਜੱਸੜ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ।

inside image of tarsem jassar and wamiqa gabbi

ਉਨ੍ਹਾਂ ਦੇ ਜ਼ਿਆਦਾਤਰ ਗੀਤ ਸਰਦਾਰੀ ਵਾਲੇ ਹੁੰਦੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸ਼ਾਨਦਾਰ ਕੰਮ ਕਰ ਰਹੇ ਹਨ। ਤਰਸੇਮ ਜੱਸੜ ਜੋ ਕਿ ਸ਼ਿਤਿਜ ਚੌਧਰੀ ਵੱਲੋਂ ਡਾਇਰੈਕਟ ਕੀਤੀ ਜਾਣ ਵਾਲੀ ਫ਼ਿਲਮ ‘ਖਾਓ ਪੀਓ ਐਸ਼ ਕਰੋ’ ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਉਹ ਰਣਜੀਤ ਬਾਵਾ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

ਹੋਰ ਪੜ੍ਹੋ : Saunkan Saunkne: ਐਮੀ ਵਿਰਕ ਤੇ ਨਿਮਰਤ ਖਹਿਰਾ ਦਾ ਰੋਮਾਂਟਿਕ ਗੀਤ ਸੋਹਣੀ-ਸੋਹਣੀ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ

 

View this post on Instagram

 

A post shared by Tarsem Jassar (@tarsemjassar)

You may also like