ਡਿਲੀਵਰੀ ਤੋਂ ਬਾਅਦ ਆਲੀਆ ਭੱਟ ਦਾ ਬਚਪਨ ਦਾ ਵੀਡੀਓ ਆਇਆ ਸਾਹਮਣੇ, 'ਬੇਬੀ' ਆਲੀਆ ਦੀ ਕਿਊਟਨੈੱਸ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ

written by Lajwinder kaur | November 07, 2022 03:50pm

Alia Bhatt Childhood Pic: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਐਤਵਾਰ ਨੂੰ ਇੱਕ ਪਿਆਰੀ ਬੇਟੀ ਨੂੰ ਜਨਮ ਦਿੱਤਾ ਹੈ। ਆਲੀਆ ਭੱਟ ਦੀ ਡਿਲੀਵਰੀ ਤੋਂ ਬਾਅਦ ਹੁਣ ਪ੍ਰਸ਼ੰਸਕ ਅਦਾਕਾਰਾ ਦੀ ਬੇਟੀ ਦੀਆਂ ਤਸਵੀਰਾਂ ਦੇਖਣ ਲਈ ਬੇਤਾਬ ਹਨ। ਇਸ ਦੌਰਾਨ ਆਲੀਆ ਭੱਟ ਦੀਆਂ ਬਚਪਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀਆਂ ਹਨ।

ਹੋਰ ਪੜ੍ਹੋ : ਆਲੀਆ ਭੱਟ ਜਾਂ ਰਣਬੀਰ ਕਪੂਰ, ਕਿਸ ‘ਤੇ ਗਈ ਹੈ ਬੇਬੀ ਗਰਲ? ਨੀਤੂ ਕਪੂਰ ਨੇ ਦਿੱਤਾ ਇਹ ਜਵਾਬ

alia bhatt at hospital image source: Instagram

ਆਲੀਆ ਭੱਟ ਦੀਆਂ ਬਚਪਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦੇਖ ਕੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਅਭਿਨੇਤਰੀ ਦੀ ਬੇਟੀ ਕਿਹੋ ਜਿਹੀ ਹੋਵੇਗੀ? ਤੁਹਾਨੂੰ ਦੱਸ ਦੇਈਏ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਦੋਵਾਂ ਨੂੰ ਬੱਚਿਆਂ ਦਾ ਕਾਫੀ ਜਨੂੰਨ ਹੈ। ਰਣਬੀਰ ਕਪੂਰ ਨੇ ਇੱਕ ਇੰਟਰਵਿਊ ਵਿੱਚ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਆਪਣੇ ਬੱਚੇ ਨਾਲ ਫੁੱਟਬਾਲ ਖੇਡਣਾ ਚਾਹੁੰਦੇ ਹਨ।

inside image of alia bhatt childhood image source: Instagram

ਇਸ ਦੇ ਨਾਲ ਹੀ ਆਲੀਆ ਭੱਟ ਨੇ ਵੀ ਇੱਕ ਟੀਵੀ ਸ਼ੋਅ ਦੌਰਾਨ ਆਪਣੀ ਬੇਟੀ ਦੇ ਨਾਂ ਦਾ ਹਿੰਟ ਵੀ ਦਿੱਤਾ ਸੀ। ਆਲੀਆ ਭੱਟ ਦੀ ਡਿਲੀਵਰੀ ਤੋਂ ਬਾਅਦ ਹੁਣ ਉਨ੍ਹਾਂ ਦਾ ਇਹ ਬਚਪਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਛੋਟੀ ਆਲੀਆ ਆਪਣੇ ਪਿਤਾ ਦੇ ਪੇਟ 'ਤੇ ਬੈਠ ਕੇ ਮਸਤੀ ਕਰਦੀ ਨਜ਼ਰ ਆ ਰਹੀ ਹੈ।

inside image of alia childhood pic image source: Instagram

ਮੁਕੇਸ਼ ਭੱਟ ਜੋ ਕਿਸੇ ਨਾਲ ਫੋਨ ਉੱਤੇ ਗੱਲ ਕਰ ਰਹੇ ਨੇ ਨਾਲ ਹੀ ਆਪਣੀ ਬੇਟੀ ਨਾਲ ਖੇਡ ਰਹੇ ਹਨ। ਇਹ ਪੁਰਾਣਾ ਵੀਡੀਓ ਆਲੀਆ ਭੱਟ ਦੇ ਬਚਪਨ ਦੇ ਬਰਥਡੇਅ ਵਾਲਾ ਹੈ। ਮੁਕੇਸ਼ ਭੱਟ ਆਪਣੀ ਧੀ ਆਲੀਆ ਭੱਟ ਨਾਲ ਖੇਡਦੇ ਹੋਏ ਆਲੀਆ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਆਲੀਆ ਭੱਟ ਆਪਣੀ ਬੇਟੀ ਦੀਆਂ ਤਸਵੀਰਾਂ ਸ਼ੇਅਰ ਕਰਦੀ ਹੈ ਜਾਂ ਨਹੀਂ।

 

 

View this post on Instagram

 

A post shared by Mahesh Bhatt (@maheshfilm)

You may also like