ਪੁਖਰਾਜ ਭੱਲਾ ਦੀਆਂ ਪਤਨੀ ਨਾਲ ਨਵੀਆਂ ਤਸਵੀਰਾਂ ਹੋਈਆਂ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

written by Shaminder | November 29, 2021

ਪੁਖਰਾਜ ਭੱਲਾ  (Pukhraj Bhalla) ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੀ ਪਤਨੀ ਦੀਸ਼ੂ ਸਿੱਧੂ (Dishu Sidhu) ਦੇ ਨਾਲ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਦੋਵੇਂ ਜਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ  ‘ਚ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਪੁਖਰਾਜ ਭੱਲਾ ਨੇ ਲਿਖਿਆ ‘ਵਾਹਿਗੁਰੂ’ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ।

Jaswinder Bhalla With son Pukhraj Bhalla image From instagram

ਹੋਰ ਪੜ੍ਹੋ : ਅਦਾਕਾਰ ਪੁਖਰਾਜ ਭੱਲਾ ਨੇ ਆਪਣੀ ਲਾੜੀ ਨਾਲ ਇੱਕ ਤੋਂ ਬਾਅਦ ਇੱਕ ਪੰਜਾਬੀ ਗੀਤਾਂ ’ਤੇ ਪਾਇਆ ਭੰਗੜਾ ਵੀਡੀਓ ਵਾਇਰਲ

ਇਸ ਤੋਂ ਇਲਾਵਾ ਪੁਖਰਾਜ ਭੱਲਾ ਦੀਆਂ ਹੋਰ ਵੀ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਪੁਖਰਾਜ ਭੱਲਾ ਅਤੇ ਦੀਸ਼ੂ ਸਿੱਧੂ ਦਾ ਬੀਤੇ ਦਿਨੀਂ 19ਨਵੰਬਰ ਨੂੰ ਵਿਆਹ ਹੋਇਆ ਹੈ । ਇਸ ਵਿਆਹ ‘ਚ ਪੁਖਰਾਜ ਭੱਲਾ ਅਤੇ ਜਸਵਿੰਦਰ ਭੱਲਾ ਦੇ ਕੁਝ ਨਜ਼ਦੀਕੀ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ । ਪੁਖਰਾਜ ਭੱਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ‘ਯਾਰ ਜਿਗਰੀ, ਕਸੂਤੀ ਡਿਗਰੀ’ ਦੇ ਨਾਲ ਦਰਸ਼ਕਾਂ ਦੇ ਹਾਜ਼ਰ ਹੋਏ ਸਨ ।

Pukhraj And dishu sidhu image From instagram

ਇਹ ਸੀਰੀਜ਼ ਕਾਫੀ ਪਸੰਦ ਕੀਤੀ ਗਈ ਸੀ ਅਤੇ ਦਰਸ਼ਕਾਂ ਦਾ ਇਸ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ ।ਇਸ ਤੋਂ ਇਲਾਵਾ ਜਲਦ ਹੀ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆਉਣ ਵਾਲੇ ਹਨ । ਜਸਵਿੰਦਰ ਭੱਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਇਦ ਹੀ ਕੋਈ ਅਜਿਹੀ ਪੰਜਾਬੀ ਫ਼ਿਲਮ ਹੋਵੇਗੀ ।

 

View this post on Instagram

 

A post shared by Pukhraj Bhalla (@pukhrajbhalla)

ਜਿਸ ‘ਚ ਉਹ ਨਜ਼ਰ ਨਾ ਆਉਂਦੇ ਹੋਣ, ਇਸ ਦੇ ਨਾਲ ਹੀ 90 ਦੇ ਦਹਾਕੇ ‘ਚ ਆਉਣ ਵਾਲੇ ਉਨ੍ਹਾਂ ਦੇ ਛਣਕਾਟੇ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਇਹ ਏਨਾਂ ਜ਼ਿਆਦਾ ਦਰਸ਼ਕਾਂ ‘ਚ ਮਕਬੂਲ ਸੀ ਕਿ ਹਰ ਕੋਈ ਇਸ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦਾ ਹੁੰਦਾ ਸੀ । ਜਸਵਿੰਦਰ ਭੱਲਾ ਨੇ ਇਸ ਦੇ ਵੀਡੀਓ ਵੀ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੇ ਸਨ । ਜਸਵਿੰਦਰ ਭੱਲਾ ਨੇ ਆਪਣੇ ਬੇਟੇ ਪੁਖਰਾਜ ਭੱਲਾ ਦੀ ਵੀ ਬੀਤੇ ਦਿਨੀਂ ਇੱਕ ਤਸਵੀਰ ਸ਼ੇਅਰ ਕੀਤੀ ਸੀ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਜੋੜੀ ਨੂੰ ਵਧਾਈ ਦੇਣ ਦੇ ਲਈ ਕਿਹਾ ਸੀ ।

 

You may also like