ਜੌਰਡਨ ਸੰਧੂ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ

written by Shaminder | January 20, 2022

ਜੌਰਡਨ ਸੰਧੂ (Jordan Sandhu) ਦੇ ਵਿਆਹ (Wedding) ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਜੌਰਡਨ ਸੰਧੂ ਕਾਫੀ ਖੁਸ਼ ਨਜ਼ਰ ਆ ਰਹੇ ਹਨ । ਜੌਰਡਨ ਸੰਧੂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਗਾਇਕ ਇੱਕ ਬਜ਼ੁਰਗ ਜੋੜੇ ਦੇ ਨਾਲ ਨਜ਼ਰ ਆ ਰਿਹਾ ਹੈ ਅਤੇ ਗਾਇਕ ਦੀ ਝੋਲੀ ‘ਚ ਸ਼ਗਨ ਵਾਲਾ ਸਮਾਨ ਪਿਆ ਹੋਇਆ ਹੈ । ਇਸ ਤੋਂ ਇਲਾਵਾ ਜੌਰਡਨ ਸੰਧੂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਵੀਡੀਓ ਵੀ ਸਾਂਝੇ ਕੀਤੇ ਹਨ । ਇਨ੍ਹਾਂ ਵੀਡੀਓ ‘ਚ ਉਸ ਨੇ ਵਿਆਹ ਦੀਆਂ ਤਿਆਰੀਆਂ ਨੂੰ ਵਿਖਾਇਆ ਹੈ ।

jordan sandhu

ਹੋਰ ਪੜ੍ਹੋ : ਕਰਮਜੀਤ ਅਨਮੋਲ ਨੇ ਨਵੇਂ ਗੀਤ ਦਾ ਪੋਸਟਰ ਕੀਤਾ ਸਾਂਝਾ, ਜਲਦ ਗੀਤ ਹੋਵੇਗਾ ਰਿਲੀਜ਼

ਗਾਇਕ ਜੌਰਡਨ ਸੰਧੂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਨੇ ਹਰ ਕੋਈ ਇਹ ਜਾਨਣਾ ਚਾਹੁੰਦਾ ਏ ਕਿ ਗਾਇਕ ਜੌਰਡਨ ਸੰਧੂ ਕਿਸ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਨੇ ਕਿਉਂਕਿ ਗਾਇਕ ਜੌਰਡਨ ਸੰਧੂ ਦੀ ਹੋਣ ਵਾਲੀ ਪਤਨੀ ਦਾ ਨਾਮ ਅਜੇ ਪਤਾ ਨਹੀਂ ਚੱਲ ਸਕਿਆ ।

jordan sandhu
ਖਬਰਾਂ ਦੀ ਮੰਨੀਏ ਤਾਂ ਜੌਰਡਨ ਸੰਧੂ ਦੀ ਦੁਲਹਨ ਕੈਨੇਡਾ ਤੋਂ ਏ ਅਤੇ ਉਸ ਦਾ ਪੰਜਾਬੀ ਇੰਡਸਟਰੀ ਨਾਲ ਦੂਰ ਦੂਰ ਤੱਕ ਦਾ ਵਾਸਤਾ ਨਹੀਂ । ਵਿਆਹ ਜਲੰਧਰ 'ਚ ਹੋਵੇਗਾ। ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਏ ਜੌਰਡਨ ਸੰਧੂ ੨੧ਜਨਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗਾ। ਜੌਰਡਨ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੂੰ ਕਈ ਹਿੱਟ ਗੀਤ ਦਿੱਤੇ ਹਨ । ਇਸ ਦੇ ਨਾਲ ਹੀ ਉਹ ਕਈ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਉੱਧਰ ਅਫਸਾਨਾ ਖ਼ਾਨ ਦਾ ਵਿਆਹ ਵੀ ਜਲਦ ਹੀ ਹੋਣ ਜਾ ਰਿਹਾ ਹੈ । ਪਰ ਅਫਸਾਨਾ ਖ਼ਾਨ ਦਾ ਵਿਆਹ ਕਿਸ ਦਿਨ ਹੋਵੇਗਾ ਇਸ ਦੀ ਤਾਰੀਖ ਦਾ ਹਾਲੇ ਐਲਾਨ ਨਹੀਂ ਹੋਇਆ ਹੈ

 

View this post on Instagram

 

A post shared by Jordan Sandhu (@jordansandhu)

You may also like